ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ (DRC) ਵਿੱਚ ਇਬੋਲਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਕਾਂਗੋ ਵਿੱਚ ਇਬੋਲਾ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ ਵਧ ਕੇ 710 ਹੋ ਗਈ ਹੈ, ਜਦੋਂ ਕਿ ਹੁਣ ਤੱਕ 149 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਖ਼ਤਰਨਾਕ ਮਹਾਮਾਰੀ ਹੁਣ ਗੁਆਂਢੀ ਦੇਸ਼ ਯੂਗਾਂਡਾ ਵਿੱਚ ਵੀ ਪੈਰ ਪਸਾਰ ਚੁੱਕੀ ਹੈ, ਜਿਸ ਕਾਰਨ ਪੂਰੇ ਖੇਤਰ ਵਿੱਚ ਹਾਹਾਕਾਰ ਮਚੀ ਹੋਈ ਹੈ।
ਇਹ ਬਿਮਾਰੀ ਹੁਣ ਪੂਰਬੀ ਕਾਂਗੋ ਵਿੱਚ ਜੰਗ ਅਤੇ ਹਿੰਸਾ ਕਾਰਨ ਬੇਘਰ ਹੋਏ ਲੋਕਾਂ ਦੇ ‘ਕਪਾਂਗਬਾ (Kpangba)’ ਰਾਹਤ ਕੈਂਪ ਤੱਕ ਪਹੁੰਚ ਗਈ ਹੈ। ਇਸ ਕੈਂਪ ਵਿੱਚ ਲਗਭਗ 30,000 ਵਿਸਥਾਪਿਤ ਲੋਕ ਰਹਿ ਰਹੇ ਹਨ, ਜਿੱਥੇ ਹਾਲ ਹੀ ਵਿੱਚ ਇਬੋਲਾ ਕਾਰਨ ਪਹਿਲੀ ਮੌਤ ਦਰਜ ਕੀਤੀ ਗਈ ਹੈ। ਸਿਹਤ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੈਂਪਾਂ ਵਿੱਚ ਬਹੁਤ ਜ਼ਿਆਦਾ ਭੀੜ ਅਤੇ ਸਫਾਈ ਦੇ ਮਾੜੇ ਪ੍ਰਬੰਧਾਂ ਕਾਰਨ ਇਹ ਵਾਇਰਸ ਹੋਰ ਵੀ ਤੇਜ਼ੀ ਨਾਲ ਫੈਲ ਸਕਦਾ ਹੈ।
ਪੂਰਬੀ ਕਾਂਗੋ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਵਿੱਚ ਫੈਲੀ ਬੇਭਰੋਸਗੀ ਅਤੇ ਅਫਵਾਹਾਂ ਇਬੋਲਾ ਨੂੰ ਰੋਕਣ ਦੇ ਯਤਨਾਂ ਵਿੱਚ ਸਭ ਤੋਂ ਵੱਡੀ ਰੁਕਾਵਟ ਬਣ ਰਹੀਆਂ ਹਨ। ਲੋਕ ਪ੍ਰਸ਼ਾਸਨ ਅਤੇ ਸਿਹਤ ਟੀਮਾਂ ‘ਤੇ ਜਲਦੀ ਯਕੀਨ ਨਹੀਂ ਕਰ ਰਹੇ, ਜਿਸ ਕਾਰਨ ਕਈ ਮਰੀਜ਼ ਆਈਸੋਲੇਸ਼ਨ (ਕੁਆਰੰਟੀਨ) ਵਿੱਚੋਂ ਭੱਜ ਰਹੇ ਹਨ ਅਤੇ ਇਲਾਜ ਪ੍ਰਭਾਵਿਤ ਹੋ ਰਿਹਾ ਹੈ। ਕੈਂਪ ਵਿੱਚ ਸੰਕ੍ਰਮਿਤ ਹੋਏ ਜ਼ਿਆਦਾਤਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਚਿੰਤਾ ਦੀ ਵੱਡੀ ਗੱਲ ਇਹ ਹੈ ਕਿ ਇਸ ਵਾਰ ਇਹ ਪ੍ਰਕੋਪ ਇਬੋਲਾ ਦੇ ‘ਬੁੰਡੀਬੁਗਿਓ (Bundibugyo)’ ਸਟ੍ਰੇਨ ਕਾਰਨ ਫੈਲ ਰਿਹਾ ਹੈ, ਜਿਸ ਦੀ ਰੋਕਥਾਮ ਲਈ ਇਸ ਵੇਲੇ ਕੋਈ ਵੀ ਪ੍ਰਮਾਣਿਤ (Approved) ਵੈਕਸੀਨ ਉਪਲਬਧ ਨਹੀਂ ਹੈ।
ਇਹ ਮਹਾਮਾਰੀ ਇਸ ਵੇਲੇ ਕਾਂਗੋ ਦੇ ਤਿੰਨ ਮੁੱਖ ਸੂਬਿਆਂ—ਇਤੁਰੀ (Ituri), ਉੱਤਰੀ ਕੀਵੂ (North Kivu) ਅਤੇ ਦੱਖਣੀ ਕੀਵੂ (South Kivu) ਵਿੱਚ ਫੈਲ ਚੁੱਕੀ ਹੈ ਅਤੇ ਹੁਣ ਯੂਗਾਂਡਾ ਦੀ ਸਰਹੱਦ ਪਾਰ ਕਰਕੇ ਉੱਥੇ ਵੀ ਆਪਣਾ ਅਸਰ ਦਿਖਾ ਰਹੀ ਹੈ। ਵਿਸ਼ਵ ਸਿਹਤ ਸੰਗਠਨ (WHO) ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਸਥਿਤੀ ‘ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ।
Related
ਇਬੋਲਾ ਦਾ ਕਹਿਰ: 710 ਪੁਸ਼ਟੀ ਕੀਤੇ ਮਾਮਲੇ, 149 ਮੌਤਾਂ

Share this:
Like this:
Related