ਭਾਰਤੀ ਸਿਨੇਮਾ ਦੇ ਦਿੱਗਜ ਅਤੇ ਬਹੁਪੱਖੀ ਅਦਾਕਾਰ ਸ਼੍ਰੀ ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 75 ਸਾਲਾਂ ਦੇ ਸਨ। ਜਾਣਕਾਰੀ ਅਨੁਸਾਰ ਗੋਆ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ (ਕਾਰਡੀਅਕ ਅਰੈਸਟ) ਪਿਆ। ਸਵੇਰੇ ਬੇਹੋਸ਼ੀ ਦੀ ਹਾਲਤ ਵਿੱਚ ਉਨ੍ਹਾਂ ਨੂੰ ਤੁਰੰਤ ਮਨੀਪਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲਗਭਗ 45 ਮਿੰਟ ਤੱਕ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਅਫ਼ਸੋਸ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੇ ਪੁੱਤਰ ਮਲਹਾਰ ਪਾਟੇਕਰ ਨੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ।
1 ਜਨਵਰੀ 1951 ਨੂੰ ਜਨਮੇ ਵਿਸ਼ਵਨਾਥ ਪਾਟੇਕਰ ਉਰਫ਼ ਨਾਨਾ ਪਾਟੇਕਰ ਨੇ ਆਪਣੇ ਦਹਾਕਿਆਂ ਲੰਬੇ ਫਿਲਮੀ ਕਰੀਅਰ ਦੌਰਾਨ ਹਿੰਦੀ ਅਤੇ ਮਰਾਠੀ ਸਿਨੇਮਾ ਨੂੰ ਕਈ ਅਭੁੱਲ ਕਿਰਦਾਰ ਦਿੱਤੇ। ਉਨ੍ਹਾਂ ਨੇ 1978 ਵਿੱਚ ਆਈ ਫ਼ਿਲਮ ‘ਗਮਨ’ ਰਾਹੀਂ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ‘ਪਰਿੰਦਾ’, ‘ਪ੍ਰਹਾਰ’, ‘ਅਗਨੀ ਸਾਕਸ਼ੀ’, ‘ਖ਼ਾਮੋਸ਼ੀ: ਦਿ ਮਿਊਜ਼ੀਕਲ’, ‘ਅਬ ਤੱਕ ਛੱਪਨ’, ‘ਅਪਹਰਨ’, ‘ਰਾਜਨੀਤੀ’ ਅਤੇ ‘ਵੈਲਕਮ’ ਵਰਗੀਆਂ ਅਣਗਿਣਤ ਫ਼ਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡੀ। ਫ਼ਿਲਮ ‘ਪਰਿੰਦਾ’ ਅਤੇ ‘ਕ੍ਰਾਂਤੀਵੀਰ’ ਲਈ ਉਹ ਰਾਸ਼ਟਰੀ ਪੁਰਸਕਾਰ ਨਾਲ ਵੀ ਸਨਮਾਨਿਤ ਹੋਏ। ਮਰਾਠੀ ਸਿਨੇਮਾ ਵਿੱਚ ‘ਨਟਸਮਰਾਟ’ ਵਿੱਚ ਉਨ੍ਹਾਂ ਦੇ ਕਿਰਦਾਰ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਨਾਨਾ ਪਾਟੇਕਰ ਸਿਰਫ਼ ਇੱਕ ਮਹਾਨ ਕਲਾਕਾਰ ਹੀ ਨਹੀਂ, ਸਗੋਂ ਆਪਣੀ ਸਾਦਗੀ, ਬੇਬਾਕ ਸੱਚਾਈ ਅਤੇ ਸਮਾਜ ਸੇਵਾ ਲਈ ਵੀ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੀ ‘ਨਾਮ ਫਾਊਂਡੇਸ਼ਨ’ ਰਾਹੀਂ ਮਹਾਰਾਸ਼ਟਰ ਦੇ ਸੋਕਾ ਪੀੜਤ ਕਿਸਾਨਾਂ ਦੀ ਲੰਮੇ ਸਮੇਂ ਤੱਕ ਮਦਦ ਕੀਤੀ। ਉਨ੍ਹਾਂ ਦੇ ਅਚਾਨਕ ਜਾਣ ਦੀ ਖ਼ਬਰ ਨਾਲ ਬਾਲੀਵੁੱਡ ਸਮੇਤ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਫਿਲਮੀ ਹਸਤੀਆਂ, ਸਿਆਸੀ ਆਗੂਆਂ ਅਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੇ ਦੇਹਾਂਤ ‘ਤੇ ਡੂੰਘਾ ਦੁੱਖ ਅਤੇ ਪਰਿਵਾਰ ਨਾਲ ਸੰਵੇਦਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ।
Related
ਵੱਡੀ ਖ਼ਬਰ: ਮਸ਼ਹੂਰ ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ‘ਚ ਦਿਹਾਂਤ, ਗੋਆ ‘ਚ ਦਿਲ ਦਾ ਦੌਰਾ ਪੈਣ ਕਾਰਨ ਲਏ ਆਖ਼ਰੀ ਸਾਹ

Share this:
Like this:
Related