100% ਐਥਨਾਲ ‘ਤੇ ਚੱਲਣ ਵਾਲੇ ਵਾਹਨਾਂ ਨੂੰ ਸਰਕਾਰ ਨੇ ਦਿੱਤੀ ਹਰੀ ਝੰਡੀ

ਨਵੀਂ ਦਿੱਲੀ: ਭਾਰਤ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਮਹਿੰਗੇ ਕੱਚੇ ਤੇਲ ‘ਤੇ ਨਿਰਭਰਤਾ ਘਟਾਉਣ ਲਈ ਕੇਂਦਰ ਸਰਕਾਰ ਨੇ ਇੱਕ ਇਤਿਹਾਸਕ ਫੈਸਲਾ ਲਿਆ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਹੈ ਕਿ ਸਰਕਾਰ ਨੇ ਦੇਸ਼ ਵਿੱਚ 100% ਐਥਨਾਲ (E100) ਬਾਲਣ (Fuel) ਦੀ ਵਰਤੋਂ ਨੂੰ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਹੈ। ਨਾਗਪੁਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬੀਤੀ ਰਾਤ ਹੀ 100 ਫੀਸਦੀ ਐਥਨਾਲ ਨਾਲ ਜੁੜੇ ਨਿਯਮਾਂ ਅਤੇ ਕਾਨੂੰਨੀ ਪ੍ਰਕਿਰਿਆ ਦੀ ਫਾਈਲ ‘ਤੇ ਦਸਤਖਤ ਕੀਤੇ ਹਨ।

ਮਾਰੂਤੀ ਅਤੇ ਹੀਰੋ ਨੇ ਤਿਆਰ ਕੀਤੇ ਵਾਹਨ

ਕੇਂਦਰੀ ਮੰਤਰੀ ਨੇ ਦੇਸ਼ ਵਾਸੀਆਂ ਨਾਲ ਇਹ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਕਿ ਵਾਹਨ ਨਿਰਮਾਤਾ ਕੰਪਨੀਆਂ ਨੇ ਇਸ ਤਕਨਾਲੋਜੀ ‘ਤੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਮਾਰੂਤੀ ਸੁਜ਼ੂਕੀ ਨੇ ਆਪਣੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਵੇਗਨਾਰ (WagonR) ਅਤੇ ਹੀਰੋ ਮੋਟੋਕਾਰਪ ਨੇ ਆਪਣੇ ਦੋਪਹੀਆ ਵਾਹਨਾਂ (Splendor+ ਅਤੇ HF Deluxe) ਦੇ ਅਜਿਹੇ ਮਾਡਲ ਤਿਆਰ ਵੀ ਕਰ ਲਏ ਹਨ, ਜੋ 100% ਐਥਨਾਲ ‘ਤੇ ਚੱਲ ਸਕਦੇ ਹਨ। ਇਹ ਵਾਹਨ ਬਹੁਤ ਜਲਦ ਆਮ ਲੋਕਾਂ ਲਈ ਬਾਜ਼ਾਰ ਵਿੱਚ ਵਿਕਣ ਲਈ ਉਪਲਬਧ ਹੋਣਗੇ।

ਚੰਡੀਗੜ੍ਹ ਦੇ ਸੈਕਟਰ 11 'ਚ ਚੱਲੀਆਂ ਗੋਲੀਆਂ
ਇਬੋਲਾ ਦਾ ਕਹਿਰ: 710 ਪੁਸ਼ਟੀ ਕੀਤੇ ਮਾਮਲੇ, 149 ਮੌਤਾਂ