ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ 30 ਕਿਲੋ ਹੇਰੋਇਨ ਦੀ ਬਰਾਮਦਗੀ ਵਾਲੇ ਅੰਤਰਰਾਸ਼ਟਰੀ ਡਰੱਗ ਕਾਰਟਲ ਮਾਮਲੇ ਵਿੱਚ ਹੋਰ ਦੋ ਅਹਿਮ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਛੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਤਿੰਨ ਜੁਵੀਨਾਈਲ ਵੀ ਸ਼ਾਮਲ ਸਨ। ਹੁਣ ਇੱਕ ਹੋਰ ਜੁਵੀਨਾਈਲ ਅਤੇ ਅਭਿਸ਼ੇਕ ਉਰਫ਼ ਅਭੀ ਵਾਸੀ ਛੇਹਰਟਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਭਿਸ਼ੇਕ ਖ਼ਿਲਾਫ਼ ਪਹਿਲਾਂ ਵੀ ਆਰਮਜ਼ ਐਕਟ, ਐਨਡੀਪੀਐਸ ਐਕਟ, ਸਨੈਚਿੰਗ ਅਤੇ ਹਮਲੇ ਦੇ ਚਾਰ ਕੇਸ ਦਰਜ ਹਨ ਅਤੇ ਉਹ ਹਾਲ ਹੀ ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਦੌਰਾਨ ਕਬੀਰ ਉਰਫ਼ ਕਾਕੂ, ਜੋ ਭਾਰਤੀ ਮੋਡਿਊਲ ਦਾ ਮੁੱਖ ਸੰਚਾਲਕ ਮੰਨਿਆ ਜਾ ਰਿਹਾ ਹੈ, ਦੀ ਨਿਸ਼ਾਨਦੇਹੀ ‘ਤੇ 2 ਕਿਲੋ ਤੋਂ ਵੱਧ ਹੇਰੋਇਨ ਹੋਰ ਬਰਾਮਦ ਕੀਤੀ ਗਈ ਹੈ।
ਇਸ ਨਾਲ ਇਸ ਕੇਸ ਵਿੱਚ ਕੁੱਲ ਹੇਰੋਇਨ ਦੀ ਬਰਾਮਦਗੀ 32 ਕਿਲੋ ਤੋਂ ਵੱਧ ਹੋ ਗਈ ਹੈ। ਭੁੱਲਰ ਨੇ ਦੱਸਿਆ ਕਿ ਇਹ ਕਾਰਟਲ ਦੁਬਈ ਅਧਾਰਿਤ ਕਿੰਗਪਿਨ ਕਰਨ ਦੇ ਇਸ਼ਾਰਿਆਂ ‘ਤੇ ਕੰਮ ਕਰਦਾ ਸੀ। ਪਾਕਿਸਤਾਨ ਸਰਹੱਦ ਰਾਹੀਂ ਡਰੋਨਾਂ ਦੇ ਜ਼ਰੀਏ ਪਹਿਲਾਂ ਤੋਂ ਤੈਅ ਥਾਵਾਂ ‘ਤੇ ਨਸ਼ੇ ਦੀ ਖੇਪ ਸੁੱਟੀ ਜਾਂਦੀ ਸੀ, ਜਿਸ ਨੂੰ ਚੁੱਕ ਕੇ ਵੱਖ-ਵੱਖ ਥਾਵਾਂ ‘ਤੇ ਸਟੋਰ ਕੀਤਾ ਜਾਂਦਾ ਅਤੇ ਅੱਗੇ ਸਪਲਾਈ ਕੀਤਾ ਜਾਂਦਾ ਸੀ। ਇਸੇ ਦੌਰਾਨ ਛੇਹਰਟਾ ਪੁਲਿਸ ਨੇ ਇੱਕ ਹੋਰ ਕਾਰਵਾਈ ਦੌਰਾਨ 3 ਕਿਲੋ ਹੇਰੋਇਨ ਬਰਾਮਦ ਕੀਤੀ ਹੈ। ਇਹ ਬਰਾਮਦਗੀ ਵੰਸ਼ਦੀਪ ਨਾਮਕ ਨੌਜਵਾਨ ਕੋਲੋਂ ਹੋਈ, ਜੋ ਰਣਗੜ੍ਹ ਪਿੰਡ ਦਾ ਰਹਿਣ ਵਾਲਾ ਹੈ। ਵੰਸ਼ਦੀਪ ਇੱਕ ਸੜਕ ਹਾਦਸੇ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਮਿਲਿਆ ਸੀ। ਪੁਲਿਸ ਜਦੋਂ ਮੌਕੇ ‘ਤੇ ਪਹੁੰਚੀ ਤਾਂ ਉਸ ਦੇ ਦੋਪਹੀਆ ਵਾਹਨ ਦੀ ਤਲਾਸ਼ੀ ਦੌਰਾਨ 3 ਕਿਲੋ ਹੇਰੋਇਨ ਬਰਾਮਦ ਹੋਈ। ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਬੀਰ ਕਾਕੂ ਅਤੇ ਅਭਿਸ਼ੇਕ ਅਭੀ ਨੇ ਪੁੱਛਗਿੱਛ ਦੌਰਾਨ ਰਣਗੜ੍ਹ ਦੇ ਇੱਕ ਵੱਡੇ ਸਮੱਗਲਰ ਬਾਰੇ ਜਾਣਕਾਰੀ ਦਿੱਤੀ ਸੀ। ਬਾਅਦ ਵਿੱਚ ਸਬੂਤਾਂ ਦੇ ਆਧਾਰ ‘ਤੇ ਇਹ ਸਪੱਸ਼ਟ ਹੋਇਆ ਕਿ ਵੰਸ਼ਦੀਪ ਹੀ ਉਹ ਵਿਅਕਤੀ ਹੈ। ਫਿਲਹਾਲ ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ ਅਤੇ ਡਾਕਟਰਾਂ ਵੱਲੋਂ ਫਿੱਟ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਦੀ ਰਸਮੀ ਗ੍ਰਿਫ਼ਤਾਰੀ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 5 ਕਿਲੋ ਹੇਰੋਇਨ ਦੀ ਵਾਧੂ ਬਰਾਮਦਗੀ ਹੋਈ ਹੈ ਅਤੇ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਵੱਖ-ਵੱਖ ਮੋਡਿਊਲਾਂ ਦੇ ਹੈਂਡਲਰ ਇੱਕੋ ਹਨ, ਜੋ ਵਿਦੇਸ਼ਾਂ ਅਤੇ ਪਾਕਿਸਤਾਨ ਵਿੱਚ ਬੈਠ ਕੇ ਨੈੱਟਵਰਕ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਨੇ ਇਸ ਵਿਸ਼ੇਸ਼ ਆਪਰੇਸ਼ਨ ਰਾਹੀਂ ਇੱਕ ਵੱਡੇ ਡਰੱਗ ਕਾਰਟਲ ਨੂੰ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ।
Related
30 ਕਿਲੋ ਹੇਰੋਇਨ ਮਾਮਲੇ ‘ਚ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬ

Share this:
Like this:
Related