ਤਰਨਤਾਰਨ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ.ਏ. ਸਟਾਫ਼ ਨੇ ਗਸ਼ਤ ਦੌਰਾਨ ਚਾਰ ਵਿਅਕਤੀਆਂ ਕੋਲੋਂ ਛੇ ਪਿਸਤੌਲ ਬਰਾਮਦ ਕੀਤੇ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ (ਐਸ.ਐਸ.ਪੀ.) ਦੀਪਕ ਪਾਰੀਕ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਐਸ.ਐਸ.ਪੀ. ਦੀਪਕ ਪਾਰੀਕ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਪਿੰਡ ਚੀਮਾ ਨੇੜੇ ਧਰਮਵੀਰ ਸਿੰਘ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ। ਉਸ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਜੋਬਨਪ੍ਰੀਤ ਸਿੰਘ ਵਾਸੀ ਚੀਮਾ ਕਲਾਂ, ਸੁਖਦੇਵ ਸਿੰਘ ਉਰਫ ਸੁੱਖਾ ਵਾਸੀ ਤਲਵੰਡੀ, ਅਤੇ ਅੰਮ੍ਰਿਤ ਪਾਲ ਸਿੰਘ ਸਰਾਲੀ ਮੰਡ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।
ਪੜਤਾਲ ਦੌਰਾਨ ਇਨ੍ਹਾਂ ਕੋਲੋਂ 4 ਕੰਟਰੀ ਮੇਡ .32 ਬੋਰ ਪਿਸਤੌਲ, 4 ਮੈਗਜ਼ੀਨ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਸ ਤੋਂ ਇਲਾਵਾ, ਇੱਕ ਗਲੌਕ ਪਿਸਤੌਲ (ਮੇਡ ਇਨ ਯੂ.ਐਸ.ਏ.) ਸਮੇਤ ਇੱਕ ਮੈਗਜ਼ੀਨ ਅਤੇ ਇੱਕ ਜ਼ਿੰਦਾ ਕਾਰਤੂਸ, ਅਤੇ ਇੱਕ ਗਲੌਕ ਪਿਸਤੌਲ 9 ਐਮ.ਐਮ. (ਮੇਡ ਇਨ ਆਸਟ੍ਰੇਲੀਆ) ਸਮੇਤ ਇੱਕ ਮੈਗਜ਼ੀਨ ਵੀ ਬਰਾਮਦ ਕੀਤਾ ਗਿਆ।
Related
ਤਰਨਤਾਰਨ ਪੁਲਿਸ ਨੇ ਛੇ ਪਿਸਤੌਲਾਂ ਸਮੇਤ ਚਾਰ ਗ੍ਰਿਫ਼ਤਾਰ ਕੀਤੇ

Share this:
Like this:
Related