“ਰਾਜਨੀਤੀ ਕਰਨ ਨਹੀਂ, ਹੱਲ ਕੱਢਣ ਆਇਆ ਹਾਂ” – ਅਮਰਜੀਤ ਮਹਿਤਾ
ਬਠਿੰਡਾ: ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਕਈ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਦੋ ਸਫਾਈ ਸੇਵਕਾਂ ਦਾ ਧਰਨਾ ਬੁੱਧਵਾਰ ਨੂੰ ਖਤਮ ਹੋ ਗਿਆ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਦੋਵਾਂ ਹੜਤਾਲੀ ਕਾਮਿਆਂ ਨੂੰ ਜੂਸ ਪਿਲਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਵਾਈ। ਇਸ ਸਮੇਂ ਨਗਰ ਨਿਗਮ ਕਮਿਸ਼ਨਰ ਲਵਜੀਤ ਕਲਸੀ ਵੀ ਉੱਥੇ ਹਾਜ਼ਰ ਸਨ। ਹੜਤਾਲ ਖਤਮ ਹੋਣ ਤੋਂ ਤੁਰੰਤ ਬਾਅਦ ਦੋਵਾਂ ਕਾਮਿਆਂ ਨੂੰ ਸਿਹਤ ਦੀ ਜਾਂਚ ਲਈ ਹਸਪਤਾਲ ਭੇਜਿਆ ਗਿਆ।
ਧਰਨੇ ‘ਤੇ ਇਕੱਠੇ ਹੋਏ ਸਫਾਈ ਕਾਮਿਆਂ ਨਾਲ ਗੱਲਬਾਤ ਕਰਦਿਆਂ ਅਮਰਜੀਤ ਮਹਿਤਾ ਨੇ ਐਲਾਨ ਕੀਤਾ ਕਿ ਲਗਭਗ 150 ਸਫਾਈ ਸੇਵਕਾਂ ਦੀ ਰਹਿੰਦੀ ਤਨਖ਼ਾਹ 15 ਅਗਸਤ ਤੋਂ ਪਹਿਲਾਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਫਾਈ ਸੇਵਕ ਨਗਰ ਨਿਗਮ ਦੇ ਕਰਮਚਾਰੀ ਹੋਣ ਦੇ ਨਾਲ-ਨਾਲ ਬਠਿੰਡਾ ਦੀ ਲਗਭਗ 5 ਲੱਖ ਆਬਾਦੀ ਨੂੰ ਸਿਹਤਮੰਦ ਮਾਹੌਲ ਦੇਣ ਵਾਲੇ ਅਹਿਮ ਹਿੱਸਾ ਹਨ, ਜਿਨ੍ਹਾਂ ਦੀ ਮਿਹਨਤ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ।
ਆਪਣੀ ਗੱਲਬਾਤ ਵਿੱਚ ਮਹਿਤਾ ਨੇ ਸਾਫ਼ ਕੀਤਾ ਕਿ ਉਹ ਇੱਥੇ ਰਾਜਨੀਤੀ ਕਰਨ ਨਹੀਂ ਆਏ ਅਤੇ ਸਿਰਫ਼ ਉਹੀ ਵਾਅਦਾ ਕਰਦੇ ਹਨ ਜਿਸ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਸਫਾਈ ਸੇਵਕਾਂ ਦੇ ਹੱਕਾਂ ਦੀ ਲੜਾਈ ਵਿੱਚ ਉਨ੍ਹਾਂ ਦੇ ਨਾਲ ਖੜ੍ਹੇਗਾ।
ਇਸ ਮੌਕੇ ਅਮਰਜੀਤ ਮਹਿਤਾ ਨੇ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਨਗਰ ਨਿਗਮ ਕਮਿਸ਼ਨਰ ਲਵਜੀਤ ਕਲਸੀ ਦੀ ਕਾਰਗੁਜ਼ਾਰੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ 897 ਕਾਮਿਆਂ ਨਾਲ ਸੰਬੰਧਿਤ ਮਸਲਿਆਂ ਸਮੇਤ ਹੋਰ ਲਟਕਦੇ ਮੁੱਦਿਆਂ ਨੂੰ ਸਰਕਾਰ ਅੱਗੇ ਚੁੱਕਣ ਵਿੱਚ ਮੇਅਰ ਅਤੇ ਪ੍ਰਸ਼ਾਸਨ ਨੇ ਅਹਿਮ ਰੋਲ ਨਿਭਾਇਆ ਹੈ।
ਪ੍ਰਸ਼ਾਸਨ ਅਤੇ ਅਮਰਜੀਤ ਮਹਿਤਾ ਦੇ ਇਸ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀ ਸਫਾਈ ਕਾਮਿਆਂ ਨੇ ਫੈਸਲੇ ਦਾ ਸਵਾਗਤ ਕੀਤਾ ਅਤੇ ਬਾਕੀ ਰਹਿੰਦੇ ਮਸਲਿਆਂ ਦੇ ਵੀ ਜਲਦ ਹੱਲ ਹੋਣ ਦੀ ਉਮੀਦ ਜਤਾਈ।
Related
ਅਮਰਜੀਤ ਮਹਿਤਾ ਦੇ ਭਰੋਸੇ ਤੋਂ ਬਾਅਦ ਬਠਿੰਡਾ ‘ਚ ਖਤਮ ਹੋਈ ਸਫਾਈ ਕਾਮਿਆਂ ਦੀ ਭੁੱਖ ਹੜਤਾਲ

Share this:
Like this:
Related