ਮੁੰਬਈ ਦੇ ਚੈਂਬੂਰ ਇਲਾਕੇ ਵਿੱਚ ਇੱਕ ਸਕੂਲ ਬੱਸ ‘ਤੇ ਵੱਡਾ ਦਰੱਖਤ ਡਿੱਗਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਅਤੇ 10 ਹੋਰ ਬੱਚੇ ਜ਼ਖਮੀ ਹੋ ਗਏ। ਇਹ ਹਾਦਸਾ ਰੋਡ ਨੰਬਰ 11 ‘ਤੇ ਵਾਪਰਿਆ, ਜਿਸ ਵੇਲੇ ਬੱਸ ਵਿੱਚ ਕੁੱਲ 13 ਬੱਚੇ ਸਵਾਰ ਸਨ।
ਜ਼ਖਮੀ ਬੱਚਿਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਜੈਨ ਹਸਪਤਾਲ ਅਤੇ ਜ਼ੈਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਕੁਝ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬੱਸ ਦੇ ਅੰਦਰ ਫਸੇ ਇੱਕ ਬੱਚੇ ਨੂੰ ਬਾਹਰ ਕੱਢਣ ਲਈ ਦਰੱਖਤ ਨੂੰ ਕੱਟਣ ਦਾ ਕੰਮ ਸ਼ੁਰੂ ਕੀਤਾ ਗਿਆ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਬ੍ਰਿਹਨਮੁੰਬਈ ਨਗਰ ਨਿਗਮ (BMC) ਨੂੰ ਇਸ ਇਲਾਕੇ ਦੇ ਖ਼ਤਰਨਾਕ ਦਰੱਖਤਾਂ ਦੀ ਛਾਂਟੀ ਕਰਨ ਜਾਂ ਉਨ੍ਹਾਂ ਨੂੰ ਹਟਾਉਣ ਲਈ ਕਈ ਵਾਰ ਪੱਤਰ ਲਿਖੇ ਸਨ, ਕਿਉਂਕਿ ਪਹਿਲਾਂ ਵੀ ਇੱਥੇ ਅਜਿਹੀ ਘਟਨਾ ਵਾਪਰ ਚੁੱਕੀ ਸੀ। ਪਰ ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੌਰਾਨ ਮੌਸਮ ਵਿਭਾਗ (IMD) ਨੇ ਮੁੰਬਈ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਹੈ।
Related
ਦਰੱਖਤ ਡਿੱਗਣ ਕਾਰਨ ਸਕੂਲ ਬੱਸ ਹਾਦਸਾਗ੍ਰਸਤ, 1 ਬੱਚੇ ਦੀ ਮੌਤ ਅਤੇ 10 ਜ਼ਖਮੀ

Share this:
Like this:
Related