ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ BSNL ਦੇ ਮੋਬਾਈਲ ਟਾਵਰ ‘ਤੇ ਚੜ੍ਹੇ ਬੇਰੁਜ਼ਗਾਰ ETT ਅਧਿਆਪਕ ਹਰਜੀਤ ਸਿੰਘ ਦਾ ਪ੍ਰਦਰਸ਼ਨ ਅੱਜ ਤੀਜੇ ਦਿਨ ਵਿੱਚ ਸ਼ੁਰੂ ਹੋ ਗਿਆ ਹੈ । ਬੀਤੀ ਦੇਰ ਰਾਤ ਪ੍ਰਸ਼ਾਸਨ ਵੱਲੋਂ ਮੌਕੇ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕਰਕੇ ਹਰਜੀਤ ਸਿੰਘ ਨੂੰ ਕਰੇਨ ਦੀ ਮਦਦ ਨਾਲ ਟਾਵਰ ਤੋਂ ਹੇਠਾਂ ਉਤਾਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ, ਪਰ ਮਾਨਸਾ ਨਾਲ ਸਬੰਧਤ ਹਰਜੀਤ ਸਿੰਘ ਆਪਣੀਆਂ ਮੰਗਾਂ ਮਨਵਾਉਣ ਦੀ ਜ਼ਿੱਦ ‘ਤੇ ਟਾਵਰ ਉੱਪਰ ਹੀ ਡਟਿਆ ਰਿਹਾ, ਜਿਸ ਕਾਰਨ ਪ੍ਰਸ਼ਾਸਨ ਦੀ ਇਹ ਮੁਹਿੰਮ ਪੂਰੀ ਤਰ੍ਹਾਂ ਨਾਕਾਮਯਾਬ ਸਿੱਧ ਹੋਈ।
ਜ਼ਿਕਰਯੋਗ ਏ ਕਿ ਈ.ਟੀ.ਟੀ. 5994 ਅਧਿਆਪਕ ਜਥੇਬੰਦੀ ਆਪਣੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਵਾਉਣ ਲਈ ਮੁੱਖ ਮੰਤਰੀ ਦੇ ਹਲਕੇ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੀ ਹੈ । ਪ੍ਰਦਰਸ਼ਨਕਾਰੀਆਂ ਮੁਤਾਬਕ 5994 ਅਸਾਮੀਆਂ ਵਿੱਚੋਂ ਸਿਰਫ਼ 3000 ਈ.ਟੀ.ਟੀ. ਅਧਿਆਪਕਾਂ ਦੀ ਹੀ ਭਰਤੀ ਕੀਤੀ ਗਈ ਹੈ , ਜਦਕਿ ਬੈਕਲਾਗ ਦੀਆਂ ਰਹਿੰਦੀਆਂ 2994 ਅਸਾਮੀਆਂ ਦੀ ਭਰਤੀ ਨੂੰ ਪੂਰਾ ਕਰਵਾਉਣ ਲਈ ਹਰਜੀਤ ਸਿੰਘ ਇਸ ਅੱਤ ਦੀ ਗਰਮੀ ਵਿੱਚ ਟਾਵਰ ‘ਤੇ ਚੜ੍ਹਨ ਲਈ ਮਜਬੂਰ ਹੋਇਆ ਹੈ ।
ਅਧਿਆਪਕਾਂ ਨੇ ਦੱਸਿਆ ਕਿ ਲਗਾਤਾਰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਸਿੱਖਿਆ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਹੋਈਆਂ ਕਈ ਦੌਰ ਦੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਨੇ। ਉੱਚ ਯੋਗਤਾ ਅਤੇ ਈ.ਟੀ.ਟੀ. ਪ੍ਰੀਖਿਆ ਪਾਸ ਕਰਨ ਦੇ ਬਾਵਜੂਦ, ਪੰਜਾਬ ਦੀਆਂ ਧੀਆਂ ਅਤੇ ਪੁੱਤ ਇਸ ਕੜਕਦੀ ਗਰਮੀ ਵਿੱਚ ਸੜਕਾਂ ‘ਤੇ ਰਾਤਾਂ ਕੱਟਣ ਲਈ ਮਜਬੂਰ ਨੇ, ਪਰ ਸਰਕਾਰ ਵੱਲੋਂ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ।
Related
ਧੂਰੀ ‘ਚ ETT ਅਧਿਆਪਕ ਦਾ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ

Share this:
Like this:
Related