ਕੇਂਦਰੀ ਰਾਜ ਮੰਤਰੀ ਪੇਂਡੂ ਵਿਕਾਸ ਕਮਲੇਸ਼ ਪਾਸਵਾਨ ਵੱਲੋਂ ਬਠਿੰਡਾ ਦਾ ਦੌਰਾ

ਕੇਂਦਰੀ ਪੇਂਡੂ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਅੱਜ ਬਠਿੰਡਾ ਦਾ ਦੌਰਾ ਕੀਤਾ । ਇਸ ਦੌਰਾਨ ਉਹਨਾਂ ਨੇ ਅੰਬੇਦਕਰ ਪਾਰਕ ਤੋਂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਇੱਕ ਬੂਟਾ ਲਗਾ ‘ਇੱਕ ਰੁਖ ਮਾਂ ਦੇ ਨਾਮ’ ਮੁਹਿੰਮ ਵਿੱਚ ਆਪਣਾ ਯੋਗਦਾਨ ਦਿੱਤਾ । ਮਗਰੋਂ ਉਹਨਾਂ ਏਮਜ਼ ਦਾ ਦੌਰਾ ਕੀਤਾ । ਉਹਨਾਂ ਏਮਜ਼ ਵਿਚਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ । ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 12 ਸਾਲ ਪੂਰੇ ਹੋ ਚੁੱਕੇ ਨੇ । ਇਸ ਦੌਰਾਨ ਕੀਤੇ ਗਏ ਵਿਕਾਸ ਅਤੇ ਜਨ ਕਲਿਆਣ ਦੇ ਕਾਰਜਾਂ ਬਾਰੇ  ਦੇਸ਼ ਭਰ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ ਏ । ਇਸ ਲਈ ਕੇਂਦਰੀ ਮੰਤਰੀ ਵੱਖ ਵੱਖ ਜ਼ਿਲ੍ਹਿਆਂ ਦਾ ਦੌਰਾ ਕਰਕੇ ਵਿਕਾਸ ਮਾਡਲ ਬਾਰੇ ਜਾਗਰੂਕ ਕਰ ਰਹੇ ਨੇ । ਉਹਨਾਂ ਦੱਸਿਆ ਕਿ ਬਠਿੰਡਾ ਵਿੱਚ ਵੀ ਉਹਨਾਂ ਨੇ ਭਾਜਪਾ ਵਰਕਰਾਂ ਤੋਂ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ । ਉਹਨਾਂ ਕਿਹਾ ਕਿ ਅੱਜ ਪੰਜਾਬ ਤਰੱਕੀ ਦੇ ਮਾਮਲੇ ਵਿੱਚ ਦੇਸ਼ ਭਰ ‘ਚੋਂ ਪਿੱਛੜ ਗਿਆ ਏ ਪਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਜੇ ਵੀ ਸੀਰੀਅਸ ਹੋ ਕੇ ਕੰਮ ਨਹੀਂ ਕਰ ਰਹੇ । ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਨੌਜਵਾਨ ਨਸ਼ੇ ਨਾਲ ਮਰ ਰਹੇ ਨੇ ਅਤੇ ਕਾਨੂੰਨ ਵਿਵਸਥਾ ਦਾ ਮਾੜਾ ਹਾਲ ਏ ।

2 ਹੈਂਡ ਗ੍ਰੇਨੇਡ ਸਣੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਮਾਮਲਾ ਦਰਜ
ਰਤਨਦੀਪ ਧਾਲੀਵਾਲ ਨੂੰ ਰਾਹਤ, ਹਾਈਕੋਰਟ ਨੇ ਕੀਤੀ ਵੱਡੀ ਟਿੱਪਣੀ