ਮੁਹਾਲੀ ਚ ਅੱਜ ਸਵੇਰੇ ਫਿਰ ਈਮੇਲ ਰਾਹੀਂ ਫੋਰਟਿਸ ਹਸਪਤਾਲ ਸਮੇਤ ਦਰਜਨ ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਕਥਿਤ ਧਮਕੀ ਮਿਲੀ ਹੈ। ਜਿਸ ਤੇ ਪੁਲਿਸ ਨੇ ਕਰਵਾਈ ਕਰਦਿਆਂ ਇਹਨਾਂ ਅਦਾਰਿਆਂ ਦੀ ਸੁਰੱਖਿਆ ਲਈ ਛਾਣਬੀਣ ਸ਼ੁਰੂ ਕਰ ਦਿੱਤੀ ਹੈ।ਇਸ ਬਾਰੇ ਮੁਹਾਲੀ ਦੇ ਐਸਪੀ ਸਿਟੀ ਦਿਲਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਦੀਆਂ ਐਂਟੀ ਸਾਬੋਤਾਜ ਟੀਮਾਂ ਆਪਣੇ ਕੰਮ ਵਿਚ ਲੱਗੀਆਂ ਹੋਈਆਂ ਹਨ ਅਤੇ ਫਿਲਹਾਲ ਇਹ ਅਫ਼ਵਾਹ ਜਾਪ ਰਹੀ ਹੈ। ਉਹਨਾਂ ਬੀਤੇ ਦਿਨੀਂ ਅਜਿਹੀਆਂ ਅਫਵਾਹਾਂ ਬਾਰੇ ਜਾਣਕਾਰੀ ਦਿੰਦਿਆਂ ਇਸਤੇਮਾਲ ਆਈ ਪੀ ਐਡਰੈੱਸ ਬਾਰੇ ਦਸਿਆ ਕਿ ਅਮਰੀਕਾ ਦਾ IP ਐਡਰੈੱਸ ਸਾਹਮਣੇ ਆਇਆ ਸੀ ਅਤੇ ਰਿਕਵਰੀ ਮੇਲ ਬੰਗਲਾਦੇਸ਼ ਦਾ ਪਾਇਆ ਗਿਆ ਸੀ ਅਤੇ ਅੱਜ ਦਾ ਫਾਰਮੈਟ ਵੀ ਇਕੋ ਜਿਹਾ ਹੀ ਜਾਪਦਾ ਹੈ। ਉਹਨਾਂ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਨਾ ਕਰਨ ਅਤੇ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਓਧਰ ਅੱਜ CBSE PSEB ਦੇ ਇਮਤਿਹਾਨ ਵੀ ਸ਼ੁਰੂ ਹੋ ਗਏ ਹਨ। ਅਜਿਹੇ ਇਕ EXAM ਸੈਂਟਰ ਸ਼ਿਵਾਲਿਕ ਸਕੂਲ ਫੇਸ 6 ਮੁਹਾਲੀ ਵਿਖੇ ਵੀ ਇਹ ਧਮਕੀ ਮਿਲਣ ਮਗਰੋਂ ਪੁਲਿਸ ਨੇ ਸਰਚ ਕਰਨ ਮਗਰੋ ਇਮਤਿਹਾਨ ਸ਼ੁਰੂ ਕਰਵਾਏ।ਕੁੱਝ ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਧਮਕੀਆਂ ਦੇਣ ਵਾਲੇ ਨੂੰ ਕਾਬੂ ਕੀਤਾ ਜਾਵੇ। ਕਿਉਕਿ ਇਸ ਨਾਲ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੇ ਮਨ ਤੇ ਅਸਰ ਪੈਂਦਾ ਹੈ।
ਫੋਰਟੀਜ਼ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਮੁਹਾਲੀ ਚ ਅੱਜ ਸਵੇਰੇ ਫਿਰ ਈਮੇਲ ਰਾਹੀਂ ਫੋਰਟਿਸ ਹਸਪਤਾਲ ਸਮੇਤ ਦਰਜਨ ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਕਥਿਤ ਧਮਕੀ ਮਿਲੀ ਹੈ। ਜਿਸ ਤੇ ਪੁਲਿਸ ਨੇ ਕਰਵਾਈ ਕਰਦਿਆਂ ਇਹਨਾਂ ਅਦਾਰਿਆਂ ਦੀ ਸੁਰੱਖਿਆ ਲਈ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਮੁਹਾਲੀ ਦੇ ਐਸਪੀ ਸਿਟੀ ਦਿਲਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਦੀਆਂ ਐਂਟੀ ਸਾਬੋਤਾਜ ਟੀਮਾਂ ਆਪਣੇ ਕੰਮ ਵਿਚ ਲੱਗੀਆਂ ਹੋਈਆਂ ਹਨ ਅਤੇ ਫਿਲਹਾਲ ਇਹ ਅਫ਼ਵਾਹ ਜਾਪ ਰਹੀ ਹੈ। ਉਹਨਾਂ ਬੀਤੇ ਦਿਨੀਂ ਅਜਿਹੀਆਂ ਅਫਵਾਹਾਂ ਬਾਰੇ ਜਾਣਕਾਰੀ ਦਿੰਦਿਆਂ ਇਸਤੇਮਾਲ ਆਈ ਪੀ ਐਡਰੈੱਸ ਬਾਰੇ ਦਸਿਆ ਕਿ ਅਮਰੀਕਾ ਦਾ IP ਐਡਰੈੱਸ ਸਾਹਮਣੇ ਆਇਆ ਸੀ ਅਤੇ ਰਿਕਵਰੀ ਮੇਲ ਬੰਗਲਾਦੇਸ਼ ਦਾ ਪਾਇਆ ਗਿਆ ਸੀ ਅਤੇ ਅੱਜ ਦਾ ਫਾਰਮੈਟ ਵੀ ਇਕੋ ਜਿਹਾ ਹੀ ਜਾਪਦਾ ਹੈ। ਉਹਨਾਂ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਨਾ ਕਰਨ ਅਤੇ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
ਓਧਰ ਅੱਜ CBSE PSEB ਦੇ ਇਮਤਿਹਾਨ ਵੀ ਸ਼ੁਰੂ ਹੋ ਗਏ ਹਨ। ਅਜਿਹੇ ਇਕ EXAM ਸੈਂਟਰ ਸ਼ਿਵਾਲਿਕ ਸਕੂਲ ਫੇਸ 6 ਮੁਹਾਲੀ ਵਿਖੇ ਵੀ ਇਹ ਧਮਕੀ ਮਿਲਣ ਮਗਰੋਂ ਪੁਲਿਸ ਨੇ ਸਰਚ ਕਰਨ ਮਗਰੋ ਇਮਤਿਹਾਨ ਸ਼ੁਰੂ ਕਰਵਾਏ।
ਕੁੱਝ ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਧਮਕੀਆਂ ਦੇਣ ਵਾਲੇ ਨੂੰ ਕਾਬੂ ਕੀਤਾ ਜਾਵੇ। ਕਿਉਕਿ ਇਸ ਨਾਲ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੇ ਮਨ ਤੇ ਅਸਰ ਪੈਂਦਾ ਹੈ।
Share this:
Like this:
Related