ਪੰਜਾਬੀ ਟ੍ਰਿਬਿਊਨ ਅਖਬਾਰ ਦੇ ਹਵਾਲੇ ਨਾਲ ਇਹ ਅਹਿਮ ਖ਼ਬਰ ਸਾਹਮਣੇ ਆਈ ਹੈ ਕਿ ਰਾਜਪੁਰਾ ਸਥਿਤ ਨਾਭਾ ਪਾਵਰ ਲਿਮਿਟਡ (ਥਰਮਲ ਪਲਾਂਟ) ਨੂੰ ਹੁਣ ਗੁਜਰਾਤ ਦੀ ਦਿੱਗਜ ਕੰਪਨੀ ਟੋਰੈਂਟ ਪਾਵਰ ਲਿਮਿਟਡ (ਅਹਿਮਦਾਬਾਦ) ਵੱਲੋਂ ਖਰੀਦ ਲਿਆ ਗਿਆ ਹੈ। ਲਾਰਸਨ ਐਂਡ ਟੁਬਰੋ (L&T) ਪਾਵਰ ਡਿਵੈਲਪਮੈਂਟ ਲਿਮਿਟਡ ਨੇ ਇਸ ਪਲਾਂਟ ਨੂੰ ਵੇਚਣ ਲਈ ਅਹਿਮਦਾਬਾਦ ਦੀ ਕੰਪਨੀ ਨਾਲ ਸਮਝੌਤਾ ਸਹੀਬੰਦ ਕੀਤਾ ਹੈ।
processed by AtomJPEG 1.5.0n
ਐੱਲ ਐਂਡ ਟੀ ਕੰਪਨੀ ਪਿਛਲੇ ਕਰੀਬ ਛੇ ਸਾਲਾਂ ਤੋਂ ਇਸ ਪਲਾਂਟ ਨੂੰ ਵੇਚਣ ਦੀ ਕੋਸ਼ਿਸ਼ ਵਿੱਚ ਸੀ। ਕੰਪਨੀ ਨੇ 22 ਜੁਲਾਈ 2020 ਨੂੰ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਇਸ ਨੂੰ ਪਾਵਰਕੌਮ ਨੂੰ ਖਰੀਦਣ ਦੀ ਪੇਸ਼ਕਸ਼ ਵੀ ਕੀਤੀ ਸੀ। ਉਸ ਸਮੇਂ ਕੰਪਨੀ ਦੇ ਡਾਇਰੈਕਟਰ ਤੇ ਵਾਈਸ ਪ੍ਰੈਜ਼ੀਡੈਂਟ ਨੇ ਪਾਵਰਕੌਮ ਦੇ ਚੇਅਰਮੈਨ ਨੂੰ ਲਿਖੇ ਪੱਤਰ ਰਾਹੀਂ ਕਰੀਬ 9,690 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਸ ਪਿੱਛੇ 10 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਤਰਕ ਦਿੱਤਾ ਗਿਆ ਸੀ। ਹਾਲਾਂਕਿ, ਅਕਤੂਬਰ 2020 ਵਿੱਚ ਪਾਵਰਕੌਮ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਬਾਵਜੂਦ ਇਹ ਮਾਮਲਾ ਅੱਗੇ ਨਹੀਂ ਵਧ ਸਕਿਆ। ਹੁਣ ਇਹ ਸੌਦਾ 6,889 ਕਰੋੜ ਰੁਪਏ ਵਿੱਚ ਨੇਪਰੇ ਚੜ੍ਹਿਆ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੌਜੂਦਾ ‘ਆਪ’ ਸਰਕਾਰ ਨੇ 31 ਦਸੰਬਰ 2024 ਨੂੰ ਪ੍ਰਾਈਵੇਟ ਸੈਕਟਰ ਦੇ ਜੀ ਵੀ ਕੇ ਗੋਇੰਦਵਾਲ ਥਰਮਲ ਪਲਾਂਟ ਨੂੰ 1,080 ਕਰੋੜ ਰੁਪਏ ਵਿੱਚ ਖਰੀਦਿਆ ਸੀ, ਜਿਸ ਨੂੰ ਸਰਕਾਰ ਨੇ ਆਪਣੀ ਵੱਡੀ ਪ੍ਰਾਪਤੀ ਵਜੋਂ ਪੇਸ਼ ਕੀਤਾ ਸੀ। ਪਰ ਰਾਜਪੁਰਾ ਥਰਮਲ ਪਲਾਂਟ ਦੇ ਮਾਮਲੇ ਵਿੱਚ, ਇਹ ਹੁਣ ਗੁਜਰਾਤੀ ਕੰਪਨੀ ਦੇ ਹੱਥ ਚਲਾ ਗਿਆ ਹੈ।
ਪਲਾਂਟ ਦੀ ਸਮਰੱਥਾ ਅਤੇ ਸਮਝੌਤੇ ‘ਤੇ ਪ੍ਰਭਾਵ
ਰਾਜਪੁਰਾ ਥਰਮਲ ਪਲਾਂਟ ਜਾਪਾਨੀ ਤਕਨਾਲੋਜੀ ‘ਤੇ ਆਧਾਰਿਤ ਹੈ ਅਤੇ ਇਸ ਦੀ ਕੁੱਲ ਸਮਰੱਥਾ 1400 ਮੈਗਾਵਾਟ (700-700 ਮੈਗਾਵਾਟ ਦੇ ਦੋ ਯੂਨਿਟ) ਹੈ। ਇਸ ਦੇ ਯੂਨਿਟ ਸਾਲ 2014 ਵਿੱਚ ਚਾਲੂ ਹੋਏ ਸਨ। ਪੰਜਾਬ ਸਰਕਾਰ ਦਾ ਇਸ ਪਲਾਂਟ ਨਾਲ 25 ਸਾਲਾਂ ਲਈ ਬਿਜਲੀ ਖਰੀਦ ਦਾ ਸਮਝੌਤਾ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਮਾਲਕੀ ਤਬਦੀਲ ਹੋਣ ਦੇ ਬਾਵਜੂਦ, ਪੰਜਾਬ ਸਰਕਾਰ ਨਾਲ ਕੀਤੇ ਗਏ ਮੌਜੂਦਾ ਬਿਜਲੀ ਖਰੀਦ ਸਮਝੌਤੇ ‘ਤੇ ਕੋਈ ਮਾੜਾ ਅਸਰ ਨਹੀਂ ਪਵੇਗਾ।
Related
ਵਿਕ ਗਿਆ ਰਾਜਪੁਰਾ ਦਾ ਥਰਮਲ ਪਲਾਂਟ

Share this:
Like this:
Related