ਨਸ਼ਾ ਵੇਚਣ ਵਾਲੇ 2802 ਦੋਸ਼ੀ ਗਿਰਫ਼ਤਾਰ

ਬਠਿੰਡਾ 2 ਫਰਵਰੀ 2026: ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਕਾਕਾ ਨੇ ਧੋਬੀਆਣਾ ਬਸਤੀ ਦੇ ਵਿੱਚ ਇੱਕ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਅੱਜ ਖਾਲੀ ਕਰਵਾਇਆ ਗਿਆ ਹੈ। ਨਰਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਅਤੇ ਉਸਦੇ ਪੁੱਤਰ ਕਾਲ੍ਹਾਵਾਂ ਦੋਨੋਂ ਨਸ਼ਾ ਵੇਚਣ ਦਾ ਕੰਮ ਕਰਦੇ ਹਨ ਅਤੇ ਦੋਨਾਂ ਪਿਓ ਪੁੱਤ ‘ਤੇ ਐਨਡੀਪੀਐਸ ਐਕਟ ਦੇ ਤਹਿਤ ਪਰਚੇ ਦਰਜ ਹਨ। ਉਹਨਾਂ ਦੱਸਿਆ ਕਿ 1 ਮਾਰਚ 2025 ਤੋਂ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ 1899 ਪਰਚੇ ਦਰਜ ਕੀਤੇ ਗਏ ਹਨ ਜਿਹਨਾਂ ਵਿੱਚ 2802 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। ਉਹਨਾਂ ਕਿਹਾ ਕਿ 76 ਅਜਿਹੇ ਵਿਅਕਤੀਆਂ ਵਿਰੁੱਧ ਵੀ ਪਰਚੇ ਦਰਜ ਕੀਤੇ ਗਏ ਹਨ ਜਿਹੜੇ ਨਸ਼ੇ ਦੀ ਤਸਕਰੀ ਵੱਡੇ ਪੱਧਰ ਤੇ ਕਰ ਰਹੇ ਸਨ ਅਤੇ ਸਭ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਨਸ਼ਾ ਵੇਚ ਕੇ ਤਸਕਰਾਂ ਵੱਲੋਂ ਬਣਾਈ ਗਈ ਕਰੀਬ 14 ਕਰੋੜ ਦੀ ਪ੍ਰੋਪਰਟੀ ਪੁਲਿਸ ਵੱਲੋਂ ਫਰੀਜ਼ ਕੀਤੀ ਜਾ ਚੁੱਕੀ ਹੈ। ਉਹਨਾਂ ਚੇਤਾਵਨੀ ਦਿੰਦੇ ਆ ਕਿਹਾ ਕਿ ਜੋ ਵੀ ਇਸ ਤਰ੍ਹਾਂ ਦੇ ਮਾੜੇ ਧੰਦੇ ਦੇ ਵਿੱਚ ਹਨ ਉਹ ਸੁਧਰ ਜਾਣ ਨਹੀਂ ਤਾਂ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਕੇਂਦਰੀ ਬਜਟ 2026: ਨਿਰਮਲਾ ਸੀਤਾਰਮਨ ਦਾ 9ਵਾਂ ਬਜਟ; ਔਰਤਾਂ ਅਤੇ ਆਮ ਲੋਕਾਂ ਲਈ ਵੱਡੇ ਐਲਾਨ
Vigilance ਨੇ ਆਰਟੀਓ ਦਫਤਰ ਦਾ ਕਲਰਕ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ