ਕਾਂਗਰਸੀ ਨੇਤਾ ਦੀ ਭਤੀਜੀ ਅਤੇ ਸਾਬਕਾ ਮਹਿਲਾ ਸਰਪੰਚ ਦੀ ਗੋਲੀ ਮਾਰਕੇ ਹੱਤਿਆ

ਮਾਨਸਾ: ਸੀਨੀਅਰ ਕਾਂਗਰਸੀ ਨੇਤਾ ਅਤੇ ਪੀਆਰਟੀਸੀ ਦੇ ਸਾਬਕਾ ਡਾਇਰੈਕਟਰ ਕਰਮ ਸਿੰਘ ਚੌਹਾਨ ਦੀ ਭਤੀਜੀ ਅਤੇ ਪਿੰਡ ਖਿੱਲਣ ਦੀ ਸਾਬਕਾ ਮਹਿਲਾ ਸਰਪੰਚ ਮਹਿੰਦਰਜੀਤ ਕੌਰ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ। ਹਮਲਾਵਰਾਂ ਨੇ ਸਾਬਕਾ ਸਰਪੰਚ ਦੇ ਪਤੀ ਉਪਰ ਵੀ ਗੋਲੀਆਂ ਚਲਾਈਆਂ, ਪ੍ਰੰਤੂ ਉਨ੍ਹਾਂ ਦਾ ਇਸ ਘਟਨਾ ਵਿੱਚ ਬਚਾਅ ਹੋ ਗਿਆ, ਕਿਉਂਕਿ ਗੋਲੀਆਂ ਉਨ੍ਹਾਂ ਦੀ ਕਾਰ ਵਿੱਚ ਲੱਗੀਆਂ। ਜਾਣਕਾਰੀ ਮਿਲਣ ਸਾਰ ਮਾਨਸਾ ਪੁਲੀਸ ਮੌਕੇ ’ਤੇ ਪਹੁੰਚ ਗਈ ਹੈ ਅਤੇ ਮਹਿਲਾ ਸਰਪੰਚ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਗੋਲੀਆਂ ਗੁਆਂਢੀਆਂ ਵੱਲੋਂ ਮਾਰੀਆਂ ਗਈਆਂ ਹਨ। ਮਾਨਸਾ ਦੇ ਡੀਐਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਪੂਰੇ ਮਾਮਲੇ ਦੀ ਪੜਤਾਲ ਵਿਚ ਜੁੱਟ ਗਈ ਹੈ।

ਕਾਰਗਿਲ ਸ਼ਹੀਦ ਦਾ ਬਣਾਇਆ ਮੰਦਰ , ਸਵੇਰੇ ਸ਼ਾਮ ਹੁੰਦੀ ਹੈ ਪੂਜਾ
ਨਾਟਕਕਾਰ ਜਤਿੰਦਰ ਬਰਾੜ ਦਾ ਦੇਹਾਂਤ, ਥੀਏਟਰ ਦੇ ਇੱਕ ਯੁੱਗ ਦਾ ਅੰਤ