ਕਾਰਗਿਲ ਸ਼ਹੀਦ ਦਾ ਬਣਾਇਆ ਮੰਦਰ , ਸਵੇਰੇ ਸ਼ਾਮ ਹੁੰਦੀ ਹੈ ਪੂਜਾ

ਸਰਹੱਦੀ ਜਿਲਾ ਗੁਰਦਾਸਪੁਰ ਦੇ ਪਿੰਡ ਪਨਿਆੜ ਵਿਖੇ ਇੱਕ ਵਿਸ਼ੇਸ਼ ਕਿਸਮ ਦਾ ਮੰਦਰ ਬਣਾਇਆ ਗਿਆ ਹੈ। ਇੱਥੇ ਇੱਕ ਕਾਰਗਿਲ ਸ਼ਹੀਦ ਪਰਿਵਾਰ ਵੱਲੋਂ ਸ਼ਹੀਦ ਦੇ ਨਾਂ ਦਾ ਮੰਦਰ ਬਣਾ ਗਿਆ ਜਿੱਥੇ ਹਰ ਰੋਜ਼ ਸ਼ਾਮ ਸਵੇਰੇ ਮੰਦਰ ਦੀ ਤਰ੍ਹਾਂ ਪੂਜਾ ਹੁੰਦੀ ਹੈ। ਕਾਰਗਿਲ ਸ਼ਹੀਦ ਰਣਬੀਰ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੀ ਯਾਦ ਵਿੱਚ ਇੱਕ ਵਿਲੱਖਣ ਤਰੀਕੇ ਨਾਲ ਉਸ ਦੇ ਨਾਂ ਦਾ ਮੰਦਰ’ ਬਣਾਇਆ ਹੈ, ਜਿਸ ਵਿੱਚ ਸ਼ਹੀਦ ਦਾ ਬੁੱਤ ਲਗਾਇਆ ਗਿਆ ਹੈ। ਇਸ ਮੰਦਰ ਵਿੱਚ ਜਿੱਥੇ ਉਹ ਸ਼ਹੀਦ ਨੂੰ ਪਰਮਾਤਮਾ ਵਾਂਗ ਪੂਜਦੇ ਹਨ। ਸ਼ਹੀਦ ਰਣਬੀਰ ਸਿੰਘ ਨੇ 1999 ਦੀ ਕਾਰਗਿਲ ਜੰਗ ਵਿੱਚ, ਦੇਸ਼ ਲਈ ਆਪਣੀ ਜਾਨ ਵਾਰੀ ਸੀ। ਉਸ ਵੇਲੇ ਉਹ ਭਾਰਤੀ ਫੌਜ ਵਿੱਚ ਤਾਇਨਾਤ ਸੀ ਅਤੇ ਚਰਮ ਪਹਾੜੀ ਖੇਤਰ ਵਿੱਚ ਵੈਰੀ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋ ਗਿਆ। ਪਰਿਵਾਰ ਅਨੁਸਾਰ, ਉਹ ਬਹੁਤ ਨਿਰਾਲਾ ਅਤੇ ਬਹਾਦਰ ਜਵਾਨ ਸੀ, ਜਿਸ ਨੇ ਪਿੰਡ ਵਾਸੀਆਂ ਨੂੰ ਹਮੇਸ਼ਾ ਮਾਣ ਦਿੱਤਾ। ਉਸ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਹੀਦ ਦੇ ਪਰਿਵਾਰ ਨੇ ਉਸ ਦੀ ਯਾਦ ਵਿੱਚ ਪਨਿਆੜ ਵਿਖੇ ਗੈਸ ਏਜੰਸੀ ਦੇ ਨੇੜੇ ਮੰਦਰ ਬਣਾਇਆ। ਇਸ ਮੰਦਰ ਵਿੱਚ ਰਣਬੀਰ ਸਿੰਘ ਦੇ ਬੁੱਤ ਨੂੰ ਫੁੱਲਾਂ ਦੀ ਮਾਲਾ, ਧੂਪ-ਦੀਪ ਨਾਲ ਭਗਵਾਨ ਵਾਂਗ ਸਜਾਇਆ ਗਿਆ ਹੈ। ਪਰਿਵਾਰ ਹਰ ਰੋਜ਼ ਸਵੇਰੇ-ਸ਼ਾਮ ਇੱਥੇ ਪ੍ਰਾਰਥਨਾ ਕਰਦਾ ਹੈ ਅਤੇ ਉਸ ਨੂੰ ਪਰਮਾਤਮਾ ਵਾਂਗ ਪੂਜਦਾ ਹੈ। ਇਹ ਮੰਦਰ ਨਾ ਸਿਰਫ਼ ਪਰਿਵਾਰ, ਸਗੋਂ ਪਿੰਡ ਵਾਸੀ ਵੀ ਆ ਕੇ ਸ਼ਰਧਾਂਜਲੀ ਭੇਟ ਕਰਦੇ ਹਨ। ਪਰਿਵਾਰ ਦੀ ਭਾਵਨਾ ਸ਼ਹੀਦ ਦੇ ਬੇਟਾ ਜੋ ਉਹਨਾਂ ਦੇ ਸ਼ਹੀਦ ਤੋਂ ਬਾਅਦ ਕਰੀਬ ਤਿੰਨ ਮਹੀਨੇ ਬਾਅਦ ਪੈਦਾ ਹੋਇਆ ਸੀ ਉਸ ਦਾ ਕਹਿਣਾ ਹੈ ਕਿ ਅਸੀਂ ਉਸ ਨੂੰ ਭਗਵਾਨ ਮੰਨਦੇ ਹਾਂ ਅਤੇ ਰੋਜ਼ ਉਸ ਤੋਂ ਆਸ਼ੀਰਵਾਦ ਮੰਗਦੇ ਹਾਂ।” ਉਹ ਕਹਿੰਦੇ ਹਨ ਕਿ ਇਸ ਤਰਾਂ ਕਰਦਿਆਂ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਹਮੇਸ਼ਾਂ ਉਹਨਾਂ ਦੇ ਨਾਲ ਹੈ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਉਂਦਾ ਹੈ। ਇਹ ਮੰਦਰ ਪਿੰਡ ਦੀ ਬਹਾਦਰੀ ਦੀ ਨਿਸ਼ਾਨੀ ਬਣਿਆ ਹੋਇਆ ਹੈ।

ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦੇ ਖਿਲਾਫ ਬਠਿੰਡਾ ਵਿੱਚ ਪੱਤਰਕਾਰਾਂ ਨੇ ਲਗਾਇਆ ਧਰਨਾ
ਕਾਂਗਰਸੀ ਨੇਤਾ ਦੀ ਭਤੀਜੀ ਅਤੇ ਸਾਬਕਾ ਮਹਿਲਾ ਸਰਪੰਚ ਦੀ ਗੋਲੀ ਮਾਰਕੇ ਹੱਤਿਆ