ਯੂਕਰੇਨ ਨੇ ਰਸ਼ੀਆ ਦੇ 2000 ਕਿਲੋਮੀਟਰ ਅੰਦਰ ਬਣੇ ਸਭ ਤੋਂ ਸੁਰੱਖਿਅਤ 5 ਮਿਲਟਰੀ ਏਅਰਬੇਸ ਤਬਾਹ ਕਰ ਦਿੱਤੇ ਹਨ ਜਿਹਨਾਂ ਵਿੱਚ 40 ਲੜਾਕੂ ਜਹਾਜ ਨਸ਼ਟ ਹੋ ਗਏ। ਇਹ ਹਮਲਾ ਇੱਕ ਨਿਵੇਕਲੇ ਤਰੀਕੇ ਨਾਲ ਕੀਤਾ ਗਿਆ । ਇਸ ਵਿੱਚ AI ਦੀ ਵਰਤੋਂ ਕਰਕੇ ਡਰੋਨ ਦਾਗੇ ਗਏ ਹਨ ਅਤੇ ਡਰੋਨ ਵੀ ਰਸ਼ੀਆ ਦੇ ਅੰਦਰੋਂ ਹੀ ਲਾਂਚ ਕੀਤੇ ਗਏ ਹਨ। ਰਸ਼ੀਅਨ ਮੀਡੀਆ ਵੱਲੋਂ ਆ ਰਹੀਆਂ ਰਿਪੋਰਟਾਂ ਦੇ ਅਨੁਸਾਰ ਰਸ਼ੀਆ ਦੇ ਕਿਸੇ ਟਰਾਲੇ ਵਿੱਚ ਡਰੋਨ ਦੇ ਬਕਸੇ ਰੱਖ ਕੇ ਉੱਪਰੋਂ ਚੌਲਾਂ ਨਾਲ ਕਵਰ ਕਰਕੇ ਟਰਾਲੇ ਨੂੰ ਰਸ਼ੀਅਨ ਆਈਡੀ ਦੀ ਵਰਤੋਂ ਕਰਕੇ ਬਾਰਡਰ ਲੰਘਾਇਆ ਗਿਆ ਅਤੇ ਜਦੋਂ ਉੱਪਰੋਂ ਇਸ ਟਰਾਲੇ ਦੀ ਛੱਤ ਨੂੰ ਖੋਲ੍ਹਿਆ ਗਿਆ ਤਾਂ ਵੱਡੀ ਗਿਣਤੀ ‘ਚ ਡਰੋਨ ਲਾਂਚ ਹੋ ਗਏ ਅਤੇ ਪਹਿਲਾਂ ਤੋਂ ਗਈ ਸੈਟ ਕੀਤੇ ਨਿਸ਼ਾਨਿਆਂ ‘ਤੇ ਹਮਲਾਵਰ ਹੋ ਗਏ। ਇਸ ਦੇ ਨਾਲ ਹੀ ਉਹ ਟਰੱਕ ਵੀ ਬਲਾਸਟ ਕਰ ਦਿੱਤਾ ਗਿਆ ਜਿਸ ਵਿੱਚ ਇਹਨਾਂ ਨੂੰ ਲਿਆਂਦਾ ਗਿਆ ਸੀ। ਇਹ ਰਸ਼ੀਆ ਉੱਪਰ ਹੋਇਆ ਹੁਣ ਤੱਕ ਦਾ ਸਭ ਤੋਂ ਘਾਤਕ ਹਮਲਾ ਹੈ। ਜਿੰਨਾਂ ਕੁ ਮੈਂ ਰਸ਼ੀਆ ਦੇ ਰਾਸ਼ਟਰਪਤੀ ਪੁਤਿਨ ਬਾਰੇ ਪੜ੍ਹਿਆ ਹੈ ਕਿ ਉਹ ਚੁੱਪ ਰਹਿਣ ਵਾਲਿਆਂ ਵਿੱਚੋਂ ਨਹੀਂ ਹੈ। ਉਸ ਦੇ ਜਵਾਬੀ ਹਮਲੇ ਨਾਲ ਦੁਨੀਆਂ ਦਹਿਲ ਜਾਵੇਗੀ। ਇਸ ਗੱਲ ਨੂੰ ਯੂਕਰੇਨ ਵੀ ਭਾਂਪ ਗਿਆ ਹੈ ਅਤੇ ਯੂਕਰੇਨ ਦੇ ਸ਼ਹਿਰ ਕੀਵ ‘ਚ ਰੈੱਡ ਅਲਰਟ ਜਾਰੀ ਕਰਕੇ ਸਾਰੇ ਲੋਕਾਂ ਨੂੰ ਬੰਬ ਸ਼ੈਲਟਰਾਂ ਵਿੱਚ ਜਾਣ ਨੂੰ ਕਹਿ ਦਿੱਤਾ ਗਿਆ ਹੈ। ਪੁਤਿਨ ਪੂਰੀ ਤਰਾਂ ਨਾਲ ਬੁਖਲਾ ਚੁੱਕਾ ਹੈ, ਜਿੱਥੇ ਇੱਕ ਪਾਸੇ ਉਹਦਾ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੀ ਰਸ਼ੀਅਨ ਹਥਿਆਰਾਂ ਅਤੇ ਡਿਫੈਂਸ ਸਿਸਟਮ ਦੀ ਕਮਜ਼ੋਰੀ ਵੀ ਸਾਹਮਣੇ ਆਈ ਹੈ ਜੋ ਕਿ ਉਹਨਾਂ ਦੇ ਹਥਿਆਰ ਵਪਾਰ ਨੂੰ ਨੁਕਸਾਨ ਕਰੇਗੀ। ਹਾਲਾਂ ਕਿ ਪਿਛਲੇ ਦਿਨੀਂ ਅੰਤਰਰਾਸ਼ਟਰੀ ਵਿਚੋਲੇ ਟਰੰਪ ਨੇ ਇਹਨਾਂ ਦੋਨਾਂ ਦੇਸ਼ਾਂ ਦਾ ਸਮਝੌਤਾ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੇ ਕੋਰੀ ਨਾਂਹ ਕਰ ਦਿੱਤੀ ਸੀ। ਅਜਿਹੇ ਸਮੇਂ ਵਿੱਚ ਜੇ ਰਸ਼ੀਆ ਨਿਊਕਲੀਅਰ ਦਾ ਫੈਸਲਾ ਲੈ ਲੈਂਦਾ ਹੈ ਤਾਂ ਪੂਰੀ ਦੁਨੀਆਂ ਦੇ ਹਾਲਾਤ ਮਾੜੇ ਹੋ ਸਕਦੇ ਹਨ।
Related
AI ਨਾਲ ਕੀਤਾ ਯੂਕਰੇਨ ਨੇ ਰਸ਼ੀਆ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ

Share this:
Like this:
Related