Singer Sidhu Moosewala’s mother gave birth to a child
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਅੱਜ ਪੁੱਤਰ ਨੇ ਜਨਮ ਲਿਆ। ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਅੱਜ ਸਵੇਰੇ 5 ਵੱਜ ਕੇ 58 ਮਿੰਟ ‘ਤੇ ਬੱਚੇ ਦਾ ਜਨਮ ਹੋਇਆ। ਇਸ ਤੋਂ ਬਾਅਦ ਸਵੇਰ ਤੋਂ ਹੀ ਸਿਆਸੀ ਅਤੇ ਗੈਰ-ਸਿਆਸੀ ਲੋਕਾਂ ਦਾ ਵਧਾਈਆਂ ਦੇਣ ਲਈ ਤਾਂਤਾ ਲੱਗਿਆ ਹੋਇਆ ਹੈ। ਚਰਨ ਕੌਰ ਦਾ ਜਨੇਪਾ ਕਰਨ ਵਾਲੀ ਡਾਕਟਰ ਰਜਨੀ ਜਿੰਦਲ ਨੇ ਦੱਸਿਆ ਕਿ ਇਹ ਬੱਚਾ ਆਈ.ਵੀ.ਐਫ ਵਿਧੀ ਰਾਹੀਂ ਹੋਇਆ ਹੈ ਪਰ ਉਹਨਾਂ ਦੇ ਹਸਪਤਾਲ ਵਿੱਚ ਚਰਨ ਕੌਰ ਦਾ ਇਲਾਜ ਗਰਭ ਦੇ ਚੌਥੇ ਮਹੀਨੇ ਤੋਂ ਹੋਣਾ ਸ਼ੁਰੂ ਹੋਇਆ ਹੈ ਜਦੋਂ ਕਿ ਆਈ.ਵੀ.ਐਫ ਇਲਾਜ ਕਿਸੇ ਹੋਰ ਹਸਪਤਾਲ ਤੋਂ ਹੋਇਆ ਹੈ।
ਵਧਾਈ ਦੇਣ ਲਈ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਫੈਨ ਪੂਰੀ ਦੁਨੀਆਂ ਵਿੱਚ ਹਨ ਅਤੇ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹਨਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਸੀ। ਵੜਿੰਗ ਨੇ ਕਿਹਾ ਕਿ ਹੁਣ ਇਸ ਬੱਚੇ ਦੇ ਜਨਮ ਬਾਅਦ ਮੂਸੇਵਾਲਾ ਦੇ ਪ੍ਰਸ਼ੰਸਕਾ ਵਿੱਚ ਖੁਸ਼ੀ ਦੀ ਲਹਿਰ ਹੈ। ਵੜਿੰਗ ਨੇ ਦੱਸਿਆ ਕਿ ਉਹ ਮਾਤਾ ਚਰਨ ਕੌਰ ਨੂੰ ਮਿਲ ਕੇ ਆਏ ਹਨ ਅਤੇ ਮਾਂ ਅਤੇ ਬੱਚਾ ਪੂਰੀ ਤਰਾਂ ਨਾਲ ਤੰਦਰੁਸਤ ਹਨ।
Related
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਮੁੜ ਸੁਣਾਈ ਦਿੱਤੀ ਬੱਚੇ ਦੀ ਕਿਲਕਾਰੀ

Share this:
Like this:
Related