ਪੀਆਰਟੀਸੀ ਬੁਢਲਾਡਾ ਡੀਪੂ ਦੀ ਬੱਸ ਖੜ੍ਹੇ ਟਿੱਪਰ ਨਾਲ ਟਕਰਾਈ,20 ਸਵਾਰੀਆਂ ਜ਼ਖਮੀ
ਅੱਜ ਸਵੇਰੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਪੀਆਰਟੀਸੀ ਦੇ ਡੀਪੂ ਦੀ ਇੱਕ ਬੱਸ ਖੜ੍ਹੇ ਟਿੱਪਰ ਨਾਲ ਟਕਰਾ ਗਈ ਜਿਸ ਕਰਕੇ 20 ਸਵਾਰੀਆਂ ਦੇ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਬੱਸ ਦੇ ਡਰਾਈਵਰ ਬਖਸੀਸ਼ ਸਿੰਘ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਪੀ ਆਰ ਟੀ ਸੀ ਡੀਪੂ ਦੇ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਬੱਸ ਦਾ ਨੰਬਰ ਪੀ ਬੀ 03 ਬੀ ਜੇ 2016 ਹੈ ਜੋ ਕਿ ਹਰਦੁਆਰ ਤੋਂ ਬੁਢਲਾਡਾ ਜਾ ਰਹੀ ਸੀ। ਅੰਬਾਲਾ ਤੋਂ ਚੱਲ ਕੇ ਪਟਿਆਲਾ ਆਉਂਦਿਆਂ ਰਸਤੇ ਵਿਚ ਖੜ੍ਹੇ ਟਿੱਪਰ ਨਾਲ ਭਾਰੀ ਧੁੰਦ ਕਾਰਨ ਇਹ ਹਾਦਸਾ ਵਾਪਰ ਗਿਆ। ਇਹ ਬੱਸ ਚਾਰ ਵਜੇ ਹਰਦੁਆਰ ਤੋਂ ਅਤੇ ਅੱਠ ਵਜੇ ਅੰਬਾਲਾ ਬੱਸ ਅੱਡੇ ਤੋਂ ਚੱਲੀ ਸੀ । ਪ੍ਰਬੰਧਕਾਂ ਅਨੁਸਾਰ ਸਵਾਰੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ ਅਤੇ ਡਰਾਈਵਰ ਦਾ ਇਲਾਜ ਜਾਰੀ ਹੈ।
You must be logged in to post a comment.
ਧੁੰਦ ਕਾਰਨ ਪੀਆਰਟੀਸੀ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ
ਪੀਆਰਟੀਸੀ ਬੁਢਲਾਡਾ ਡੀਪੂ ਦੀ ਬੱਸ ਖੜ੍ਹੇ ਟਿੱਪਰ ਨਾਲ ਟਕਰਾਈ,20 ਸਵਾਰੀਆਂ ਜ਼ਖਮੀ
ਅੱਜ ਸਵੇਰੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਪੀਆਰਟੀਸੀ ਦੇ ਡੀਪੂ ਦੀ ਇੱਕ ਬੱਸ ਖੜ੍ਹੇ ਟਿੱਪਰ ਨਾਲ ਟਕਰਾ ਗਈ ਜਿਸ ਕਰਕੇ 20 ਸਵਾਰੀਆਂ ਦੇ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਬੱਸ ਦੇ ਡਰਾਈਵਰ ਬਖਸੀਸ਼ ਸਿੰਘ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਪੀ ਆਰ ਟੀ ਸੀ ਡੀਪੂ ਦੇ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਬੱਸ ਦਾ ਨੰਬਰ ਪੀ ਬੀ 03 ਬੀ ਜੇ 2016 ਹੈ ਜੋ ਕਿ ਹਰਦੁਆਰ ਤੋਂ ਬੁਢਲਾਡਾ ਜਾ ਰਹੀ ਸੀ। ਅੰਬਾਲਾ ਤੋਂ ਚੱਲ ਕੇ ਪਟਿਆਲਾ ਆਉਂਦਿਆਂ ਰਸਤੇ ਵਿਚ ਖੜ੍ਹੇ ਟਿੱਪਰ ਨਾਲ ਭਾਰੀ ਧੁੰਦ ਕਾਰਨ ਇਹ ਹਾਦਸਾ ਵਾਪਰ ਗਿਆ। ਇਹ ਬੱਸ ਚਾਰ ਵਜੇ ਹਰਦੁਆਰ ਤੋਂ ਅਤੇ ਅੱਠ ਵਜੇ ਅੰਬਾਲਾ ਬੱਸ ਅੱਡੇ ਤੋਂ ਚੱਲੀ ਸੀ । ਪ੍ਰਬੰਧਕਾਂ ਅਨੁਸਾਰ ਸਵਾਰੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ ਅਤੇ ਡਰਾਈਵਰ ਦਾ ਇਲਾਜ ਜਾਰੀ ਹੈ।
Share this:
Like this:
Related