ਜੱਗੂ ਭਗਵਾਨਪੁਰੀਆ ਗੈਂਗ ਦਾ ਕਾਰਕੁੰਨ ਅੰਮ੍ਰਿਤ ਦਾਲਮ ਮੋਲਡੋਵਾ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਗਿਆ

ਪੰਜਾਬ ਵਿੱਚ ਗੈਂਗਸਟਰਾਂ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਨੂੰ ਵਿਦੇਸ਼ ਤੋਂ ਕਾਬੂ ਕਰਕੇ ਪੰਜਾਬ ਵਾਪਸ ਲਿਆਂਦਾ ਗਿਆ ਹੈ। ਉਹ ਅਕਤੂਬਰ 2024 ਵਿੱਚ ਫ਼ਰਜ਼ੀ ਪਾਸਪੋਰਟ ਦੀ ਵਰਤੋਂ ਕਰਕੇ ਭਾਰਤ ਤੋਂ ਫ਼ਰਾਰ ਹੋ ਗਿਆ ਸੀ।

ਪੰਜਾਬ ਪੁਲਿਸ ਦੀ ਓ.ਐੱਫ.ਟੀ.ਈ.ਸੀ. (OFTEC) ਟੀਮ ਨੇ ਐਂਟੀ-ਗੈਂਗਸਟਰ ਟਾਸਕ ਫ਼ੋਰਸ (AGTF) ਅਤੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਪਿਛਲੇ 6 ਮਹੀਨਿਆਂ ਤੋਂ ‘ਆਪ੍ਰੇਸ਼ਨ ਈਸਟਰਨ ਰੀਚ’ ਚਲਾਇਆ ਸੀ। ਇਸ ਆਪ੍ਰੇਸ਼ਨ ਤਹਿਤ ਹੀ ਅੰਮ੍ਰਿਤ ਦਾਲਮ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਗਿਆ ਸੀ। ਮੋਲਡੋਵਾ ਦੇ ਓਟਾਸੀ ਬਾਰਡਰ ਕਰਾਸਿੰਗ ’ਤੇ ਮੋਲਡੋਵਾ ਪੁਲਿਸ ਵੱਲੋਂ ਫੜੇ ਜਾਣ ਤੋਂ ਬਾਅਦ, 11 ਸਤੰਬਰ ਨੂੰ ਪੰਜਾਬ ਪੁਲਿਸ ਦੀ ਚਾਰ ਮੈਂਬਰੀ ਟੀਮ ਨੇ ਮੋਲਡੋਵਾ ਹਵਾਈ ਅੱਡੇ ’ਤੇ ਉਸ ਨੂੰ ਅਧਿਕਾਰਤ ਤੌਰ ’ਤੇ ਆਪਣੀ ਹਿਰਾਸਤ ਵਿੱਚ ਲੈ ਲਿਆ।

ਪੁਲਿਸ ਰਿਕਾਰਡ ਮੁਤਾਬਕ ਅੰਮ੍ਰਿਤ ਦਾਲਮ ਵਿਰੁੱਧ ਕਤਲ, ਅਸਲਾ ਐਕਟ, ਐੱਨ.ਡੀ.ਪੀ.ਐੱਸ. ਐਕਟ, ਯੂ.ਏ.ਪੀ.ਏ. (UAPA) ਅਤੇ ਫਿਰੌਤੀ ਸਮੇਤ ਕੁੱਲ 21 ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਸੂਤਰਾਂ ਮੁਤਾਬਕ ਉਸ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਵਿੱਚ ਅਪਰਾਧਿਕ ਨੈੱਟਵਰਕਾਂ ਦੇ ਕਈ ਅਹਿਮ ਰਾਜ਼ ਖੁੱਲ੍ਹਣ ਦੀ ਉਮੀਦ ਹੈ।

ਬਿਜਲੀ ਸੰਕਟ ਨੇ ਲੋਕਾਂ ਦਾ ਜੀਉਣਾ ਕੀਤਾ ਦੁੱਭਰ - ਸਰੂਪ ਚੰਦ ਸਿੰਗਲਾ
ਗਾਇਕ ਗੁਲਾਬ ਸਿੱਧੂ ਘਰ ਬੀਤੀ ਦੇਰ ਰਾਤ ਗੋਲੀਬਾਰੀ