ਭਾਰਤ ਅਤੇ ਕੈਨੇਡਾ ਵਿਚਕਾਰ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੱਡਾ ਕਦਮ; 2030 ਤੱਕ 4.65 ਲੱਖ ਕਰੋੜ ਰੁਪਏ ਦੇ ਵਪਾਰ ਦਾ ਟੀਚਾ।

ਕੈਨੇਡਾ ਅਤੇ ਭਾਰਤ ਦੇ ਵਿੱਤ ਮੰਤਰੀਆਂ ਵਿਚਕਾਰ ਪਹਿਲੀ ‘ਕੈਨੇਡਾ-ਭਾਰਤ ਵਿੱਤ ਮੰਤਰੀਆਂ ਦੇ ਆਰਥਿਕ ਅਤੇ ਵਿੱਤੀ ਸੰਵਾਦ’ (Canada-India Finance Ministers’ Economic and Financial Dialogue) ਦੇ ਸਫਲਤਾਪੂਰਵਕ ਸੰਪੰਨ ਹੋਣ ਤੋਂ ਬਾਅਦ, ਭਾਰਤ ਨੇ ਕੈਨੇਡਾ ਨਾਲ ਜਲਦੀ ਤੋਂ ਜਲਦੀ ਦੁਵੱਲੇ ਨਿਵੇਸ਼ ਸਮਝੌਤੇ (Bilateral Investment Treaty) ‘ਤੇ ਗੱਲਬਾਤ ਸ਼ੁਰੂ ਕਰਨ ਦੀ ਆਪਣੀ ਤਿਆਰੀ ਪ੍ਰਗਟਾਈ ਹੈ। ਭਾਰਤ ਦੇ ਵਿੱਤ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਸਾਂਝੇ ਬਿਆਨ ਅਨੁਸਾਰ, ਦੋਵਾਂ ਦੇਸ਼ਾਂ ਦਾ ਟੀਚਾ 2030 ਤੱਕ ਦੁਵੱਲੇ ਵਪਾਰ ਨੂੰ ਵਧਾ ਕੇ 4.65 ਲੱਖ ਕਰੋੜ ਰੁਪਏ ਤੱਕ ਪਹੁੰਚਾਉਣਾ ਹੈ।

ਸਾਂਝੇ ਬਿਆਨ ਮੁਤਾਬਕ, ਇਸ ਗੱਲਬਾਤ ਦਾ ਮੁੱਖ ਧਿਆਨ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਵਿੱਤੀ ਸਹਿਯੋਗ ਨੂੰ ਮਜ਼ਬੂਤ ਕਰਨਾ ਸੀ, ਜਿਸ ਵਿੱਚ ਵਪਾਰ ਅਤੇ ਨਿਵੇਸ਼ ਨੂੰ ਹੁਣ ਦੇਣਾ ਵੀ ਸ਼ਾਮਲ ਹੈ। ਮੀਟਿੰਗ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੈਨੇਡਾ ਦੇ ਮੰਤਰੀਫ੍ਰਾਂਕੋਇਸ-ਫਿਲਿਪ ਸ਼ੈਂਪੇਨ (Francois-Philippe Champagne) ਨੇ ਆਲਮੀ ਮੈਕਰੋ-ਇਕਨਾਮਿਕ ਵਿਕਾਸ ਅਤੇ ਘਰੇਲੂ ਨੀਤੀਗਤ ਤਰਜੀਹਾਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।

Screenshot

ਦੋਵਾਂ ਧਿਰਾਂ ਨੇ ਭਾਰਤ ਅਤੇ ਕੈਨੇਡਾ ਵਿਚਕਾਰ ਵਧ ਰਹੇ ਨਿਵੇਸ਼ ਸਬੰਧਾਂ ਦਾ ਸਵਾਗਤ ਕੀਤਾ ਅਤੇ ਦੁਵੱਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਲੰਬੇ ਸਮੇਂ ਦੇ ਸੰਸਥਾਗਤ ਪੂੰਜੀ (long-term institutional capital) ਦੀ ਭੂਮਿਕਾ ਨੂੰ ਸਵੀਕਾਰ ਕੀਤਾ। ਵਿੱਤ ਮੰਤਰਾਲੇ ਦੇ ਰਿਲੀਜ਼ ਅਨੁਸਾਰ, ਇਸ ਸੰਵਾਦ ਦਾ ਉਦੇਸ਼ ਮੈਕਰੋ-ਇਕਨਾਮਿਕ ਵਿਕਾਸ, ਵਿੱਤੀ ਖੇਤਰ, ਦੁਵੱਲੇ ਨਿਵੇਸ਼ ਅਤੇ ਸਾਂਝੀਆਂ ਅੰਤਰਰਾਸ਼ਟਰੀ ਆਰਥਿਕ ਤਰਜੀਹਾਂ ਜਿਹੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨਾ ਹੈ।

ਪੰਜਾਬ ਵਿੱਚ ਬੰਦ ਹੋਈਆਂ ਖੰਡ ਮਿਲਾਂ: ਕਾਰਨ ਅਤੇ ਸਿਆਸੀ ਪਿਛੋਕੜ
ਨੂੰਹ ਨੇ ਭਰਾ ਨਾਲ ਮਿਲ ਕੇ ਸੱਸ ਦਾ ਕੀਤਾ ਕਤਲ