ਅਕਾਲ ਤਖ਼ਤ ਸਾਹਿਬ ਬਾਰੇ ਪੁੱਛੇ ਸਵਾਲ ਦਾ ਸਪਸ਼ਟ ਜਵਾਬ ਦੇਣ ਤੋਂ ਭੱਜਦੇ ਨਜ਼ਰ ਆਏ ਖੁੱਡੀਆਂ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਸਿੱਖ ਵਿਧਾਇਕਾਂ ਨੂੰ ਤਲਬ ਕੀਤਾ ਗਿਆ ਹੈ ਜਿਸ ਦੇ ਸਬੰਧ ਵਿੱਚ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਖੁੱਡੀਆਂ ਨੇ ਕਿਹਾ ਕਿ ਹਰ ਸਿੱਖ ਅਕਾਲ ਤਖਤ ਪ੍ਰਤੀ ਸਮਰਪਿਤ ਹੈ ਤੇ ਉੱਥੇ ਸਿਰ ਨਿੰਵਦਾ ਹੈ। ਪਰ ਸਪਸ਼ਟ ਰੂਪ ਨਾਲ ਇਸ ‘ਤੇ ਪ੍ਰਤੀਕਰਮ ਦੇਣ ਤੋਂ ਖੁੱਡੀਆਂ ਨੇ ਗੁਰੇਜ਼ ਕੀਤਾ।

ਅੱਜ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਵਿਖੇ ਬਾਇਓ-ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬਾਰਟਰੀ ਦਾ ਉਦਘਾਟਨ ਕਰਨ ਲਈ ਪਹੁੰਚੇ ਹੋਏ ਸਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬਾਇਓ ਖਾਦਾਂ ਵਿੱਚ ਹੋ ਰਹੀ ਮਿਲਾਵਟ ਦੀ ਜਾਂਚ ਲਈ ਸੈਂਪਲ ਗਾਜ਼ੀਆਬਾਦ ਭੇਜਣੇ ਪੈਂਦੇ ਸੀ ਜਿੱਥੋਂ ਕਿ ਰਿਪੋਰਟ ਆਉਣ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਸੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਜਿਹੀਆਂ ਤਿੰਨ ਲੈਬਾਂ ਬਣਾਈਆਂ ਜਾ ਗਈਆਂ ਹਨ। ਉਹਨਾਂ ਕਿਹਾ ਕਿ ਇਸ ਲੈਬਾਰਟਰੀ ਦਾ ਲਾਭ ਜਿਮੀਦਾਰਾਂ ਦੇ ਨਾਲ ਨਾਲ ਖਾਦਾਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਮਿਲੇਗਾ।

ਭਗਵੰਤ ਮਾਨ ਵੀਡੀਓ ਵਿਵਾਦ: ਭਾਜਪਾ ਨੇ ਚੁੱਕੀ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ
ਹਿਮਾਚਲ ਮੰਗ ਰਿਹਾ ਹੈ ਚੰਡੀਗੜ੍ਹ 'ਚ ਹਿੱਸਾ