ਏਮਜ਼ ਬਠਿੰਡਾ ਵਿੱਚ ਲੋਕਾਂ ਦੀ ਹੁੰਦੀ ਖ਼ਜਲ-ਖੁਆਰੀ ‘ਤੇ ਭੜਕੇ ਕਿਸਾਨ ਆਗੂ। ਕਿਸਾਨ ਆਗੂਆਂ ਨੇ ਕਿਹਾ ਕਿ ਆਦੇਸ਼ ਹਸਪਤਾਲ ਵੱਲੋਂ ਏਮਜ਼ ਵਿੱਚ ਰੈਫਰ ਕੀਤੇ ਗਏ ਇੱਕ ਮਰੀਜ਼ ਨੂੰ ਇੱਥੇ ਲਿਆਂਦਾ ਗਿਆ ਸੀ ਪਰ ਏਮਜ਼ ਬਠਿੰਡਾ ਦੇ ਸਟਾਫ਼ ਅਤੇ ਡਾਕਟਰ ਉਹਨਾਂ ਨਾਲ ਬਤਮੀਜ਼ੀ ਨਾਲ ਪੇਸ਼ ਆਏ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਬੀਤੀ ਰਾਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਈਸਰਖਾਨਾ ਜੋ ਕਿ ਫੇਫੜਿਆਂ ਦੀ ਬਿਮਾਰੀ ਕਾਰਨ ਆਦੇਸ਼ ਹਸਪਤਾਲ ਭੁੱਚੋ ਵਿੱਚ ਦਾਖਲ ਸੀ, ਉਹਨਾਂ ਦੀ ਹਾਲਤ ਸੀਰੀਅਸ ਹੋਣ ‘ਤੇ ਏਮਜ ਹਸਪਤਾਲ ਬਠਿੰਡਾ ਵਿਖੇ ਰੈਫਰ ਕੀਤਾ ਗਿਆ। ਪਰ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਸਮੇਤ ਹੋਰ ਵਰਕਰ ਆਦੇਸ਼ ਹਸਪਤਾਲ ਤੋਂ ਮਰੀਜ਼ ਨੂੰ ਏਮਜ਼ ਬਠਿੰਡਾ ਲੈ ਕੇ ਪਹੁੰਚੇ ਤਾਂ ਉਥੋਂ ਦੇ ਡਾਕਟਰ ਅਤੇ ਸਟਾਫ ਨੇ ਉਹਨਾਂ ਨੂੰ ਸੀਰੀਅਸ ਮਰੀਜ ਤੌਰ ਤੇ ਇਲਾਜ ਕਰਨ ਦੀ ਬਜਾਏ ਆਗੂਆਂ ਨੂੰ ਅਪਸ਼ਬਦ ਬੋਲੇ ਅਤੇ ਰੈਫਰ ਕੀਤੀ ਹੋਈ ਫਾਈਲ ਵਗਾਹ ਕੇ ਮਾਰੀ। ਸਿਰਫ਼ ਇੰਨਾ ਹੀ ਨਹੀਂ ਮਰੀਜ਼ ਨੂੰ ਅੰਦਰ ਲੈ ਕੇ ਆਉਣ ਲਈ ਨਾ ਹੀ ਹਸਪਤਾਲ ਸਟਾਫ ਨੇ ਸਟ੍ਰੇਟਚਰ ਉਪਲਬਧ ਕਰਵਾਇਆ ਅਤੇ ਨਾ ਹੀ ਮੌਕੇ ‘ਤੇ ਕੋਈ ਵੀਲ੍ਹ ਚੇਅਰ ਮੌਜ਼ੂਦ ਸੀ।
ਜਿਸ ਦੇ ਵਿਰੋਧ ਵਜੋਂ ਹਸਪਤਾਲ ਦੀ ਮੈਨੈਂਜਮੈਂਟ ਖਿਲਾਫ ਮੌਕੇ ਤੇ ਹੀ ਜਥੇਬੰਦੀ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਸਟਰੇਚਰ ਦੇ ਕੇ ਦਾਖਲ ਕੀਤਾ ਗਿਆ। ਇਸੇ ਤਰਾਂ ਪਹਿਲਾਂ ਵੀ ਕਈ ਮਰੀਜ਼ ਸੰਘਰਸ਼ ਕਰਕੇ ਹੀ ਦਾਖਲ ਕਰਾਉਣੇ ਪਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਸ ਮੌਕੇ ‘ਤੇ ਮੌਜੂਦ ਜਿਸ ਡਾਕਟਰ ਅਤੇ ਸਟਾਫ ਨੇ ਮਰੀਜ਼ ਦੀ ਸੰਭਾਲ ਨਾ ਕਰਕੇ ਮਰੀਜ਼ ਦੇ ਨਾਲ ਆਏ ਵਾਰਸਾਂ ਨਾਲ ਬਦਸਲੂਕੀ ਕੀਤੀ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਸਾਰੇ ਮਰੀਜ਼ਾਂ ਦਾ ਯੋਗ ਡਾਕਟਰ ਦੀ ਨਿਗਰਾਨੀ ਹੇਠ ਸਹੀ ਇਲਾਜ ਕੀਤਾ ਜਾਵੇ।
Related
ਏਮਜ਼ ਬਠਿੰਡਾ ਵਿੱਚ ਲੋਕਾਂ ਦੀ ਹੁੰਦੀ ਖ਼ਜਲ-ਖੁਆਰੀ ‘ਤੇ ਭੜਕੇ ਕਿਸਾਨ ਆਗੂ

Share this:
Like this:
Related