ਫ਼ਾਜ਼ਿਲਕਾ ਦੇ ਬੱਸ ਸਟੈਂਡ ਨੇੜੇ ਸ਼ਰੇਆਮ ਇੱਕ ਸਵਿਫ਼ਟ ਕਾਰ ਖੋਹਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਢਾਣੀ ਰਾਮਨਗਰ ਦੇ ਸਰਪੰਚ ਦੇ ਪੁੱਤਰਾਂ ਤੋਂ ਇੱਕ ਅਣਪਛਾਤਾ ਨੌਜਵਾਨ ਜ਼ਬਰਦਸਤੀ ਕਾਰ ਖੋਹ ਕੇ ਫ਼ਰਾਰ ਹੋ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਦੋਵੇਂ ਭਰਾ ਬੱਸ ਸਟੈਂਡ ਨੇੜੇ ਸਥਿਤ ਇੱਕ ਸ਼ਰਾਬ ਦੇ ਠੇਕੇ ‘ਤੇ ਬੀਅਰ ਲੈਣ ਲਈ ਰੁਕੇ ਸਨ।
ਪੀੜਤ ਰਾਜੇਸ਼ ਕੁਮਾਰ (ਸਰਪੰਚ ਦੇ ਪੁੱਤਰ) ਨੇ ਦੱਸਿਆ ਕਿ ਜਦੋਂ ਉਹ ਗੱਡੀ ਖੜ੍ਹੀ ਕਰਕੇ ਠੇਕੇ ‘ਤੇ ਗਏ, ਤਾਂ ਅਚਾਨਕ ਇੱਕ ਮੂੰਹ ਢੱਕਿਆ ਹੋਇਆ ਨੌਜਵਾਨ ਆਇਆ ਅਤੇ ਉਨ੍ਹਾਂ ਦੀ ਗੱਡੀ ਵਿੱਚ ਬੈਠ ਕੇ ਅੰਦਰੋਂ ਬਾਰੀ ਲਾਕ ਕਰ ਲਈ। ਪਹਿਲਾਂ ਤਾਂ ਉਨ੍ਹਾਂ ਨੂੰ ਲੱਗਿਆ ਕਿ ਕੋਈ ਮਜ਼ਾਕ ਕਰ ਰਿਹਾ ਹੈ, ਪਰ ਦੇਖਦੇ ਹੀ ਦੇਖਦੇ ਮੁਲਜ਼ਮ ਤੇਜ਼ ਰਫ਼ਤਾਰ ਨਾਲ ਗੱਡੀ ਭਗਾ ਕੇ ਲੈ ਗਿਆ। ਉਨ੍ਹਾਂ ਨੇ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਮੁਲਜ਼ਮ ਹੱਥ ਨਹੀਂ ਆਇਆ।
ਗੱਡੀ ਭਜਾਉਣ ਦੌਰਾਨ ਮੁਲਜ਼ਮ ਨੇ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਨੂੰ ਵੀ ਜ਼ੋਰਦਾਰ ਟੱਕਰ ਮਾਰ ਦਿੱਤੀ। ਪ੍ਰਭਾਵਿਤ ਕਾਰ ਚਾਲਕ ਪਰਮਜੀਤ ਵੈਰੜ ਨੇ ਦੱਸਿਆ ਕਿ ਮੁਲਜ਼ਮ ਸ਼ਰੇਆਮ ਗੱਡੀ ਖੋਹ ਕੇ ਭੱਜ ਰਿਹਾ ਸੀ ਅਤੇ ਉਸ ਨੇ ਸਾਹਮਣੇ ਤੋਂ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਕੇ ਭਾਰੀ ਨੁਕਸਾਨ ਪਹੁੰਚਾਇਆ।
ਪਰਮਜੀਤ ਵੈਰੜ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਹ ਕਰੀਬ 20 ਮਿੰਟ ਤੱਕ ਡੀ.ਐੱਸ.ਪੀ. ਅਤੇ ਹੋਰ ਉੱਚ ਪੁਲਿਸ ਅਧਿਕਾਰੀਆਂ ਨੂੰ ਫ਼ੋਨ ਮਿਲਾਉਂਦੇ ਰਹੇ, ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ। ਕਰੀਬ 20 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਪੁਲਿਸ ਨਾਲ ਸੰਪਰਕ ਹੋ ਸਕਿਆ। ਆਖ਼ਰਕਾਰ ਸਿਟੀ ਐੱਸ.ਐੱਚ.ਓ. ਨੇ ਉਨ੍ਹਾਂ ਦੀ ਗੱਲ ਸੁਣੀ, ਜਿਨ੍ਹਾਂ ਨੂੰ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਗਈ। ਐੱਸ.ਐੱਚ.ਓ. ਨੇ ਪੀੜਤਾਂ ਨੂੰ ਸਖ਼ਤ ਕਾਰਵਾਈ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਗੱਡੀ ਬਰਾਮਦ ਕਰਨ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
Related
ਫ਼ਾਜ਼ਿਲਕਾ ਵਿੱਚ ਸਰਪੰਚ ਦੇ ਪੁੱਤਾਂ ਤੋਂ ਕਾਰ ਖੋਹੀ: ਸ਼ਰੇਆਮ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਫ਼ਰਾਰ

Share this:
Like this:
Related