CBI ਨੇ ਪੰਚਕੂਲਾ ਨਗਰ ਨਿਗਮ ਦੇ ਸਰਕਾਰੀ ਫੰਡਾਂ ਦੇ ਗਬਨ ਦੇ ਮਾਮਲੇ ਵਿੱਚ ਨਿਗਮ ਦੇ ਤਤਕਾਲੀ ਕਮਿਸ਼ਨਰ ਅਤੇ ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਮ ਕੁਮਾਰ ਸਿੰਘ (ਆਰ.ਕੇ. ਸਿੰਘ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮਾਮਲਾ ਚੰਡੀਗੜ੍ਹ ਦੇ ਸੈਕਟਰ-32 ਸਥਿਤ ਆਈ.ਡੀ.ਐਫ.ਸੀ. ਫਸਟ ਬੈਂਕ ਦੀ ਸ਼ਾਖਾ ਵਿੱਚ ਨਗਰ ਨਿਗਮ ਦੇ ਖਾਤੇ ਵਿੱਚੋਂ ਸਰਕਾਰੀ ਪੈਸੇ ਦੀ ਹੇਰਾਫੇਰੀ ਨਾਲ ਜੁੜਿਆ ਹੋਇਆ ਹੈ। ਆਈ.ਏ.ਐਸ. ਅਧਿਕਾਰੀ ਆਰ.ਕੇ. ਸਿੰਘ ਨੂੰ ਹਰਿਆਣਾ ਸਰਕਾਰ ਪਹਿਲਾਂ ਹੀ ਮੁਅੱਤਲ ਕਰ ਚੁੱਕੀ ਸੀ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਸੀ.ਬੀ.ਆਈ. ਨੇ ਚੰਡੀਗੜ੍ਹ ਅਤੇ ਕਰਨਾਲ ਸਥਿਤ ਉਨ੍ਹਾਂ ਦੇ ਨਿਵਾਸ ਅਸਥਾਨਾਂ ‘ਤੇ ਵੀ ਛਾਪੇਮਾਰੀ ਕਰਕੇ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਹਨ।
ਸੀ.ਬੀ.ਆਈ. ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੰਚਕੂਲਾ ਨਗਰ ਨਿਗਮ ਦਾ ਇਹ ਬੈਂਕ ਖਾਤਾ ਹਰਿਆਣਾ ਸਰਕਾਰ ਦੇ ਵਿੱਤ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਖੋਲ੍ਹਿਆ ਗਿਆ ਸੀ। ਖਾਤਾ ਖੋਲ੍ਹਣ ਵੇਲੇ ਫਾਰਮ ਵਿੱਚ ਜਾਣਬੁੱਝ ਕੇ ਗਲਤ ਜਾਣਕਾਰੀਆਂ ਭਰੀਆਂ ਗਈਆਂ ਸਨ ਤਾਂ ਜੋ ਬਾਅਦ ਵਿੱਚ ਕੀਤੇ ਜਾਣ ਵਾਲੇ ਫਰਜ਼ੀ ਲੈਣ-ਦੇਣ ਨੂੰ ਛੁਪਾਇਆ ਜਾ ਸਕੇ। ਆਰ.ਕੇ. ਸਿੰਘ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ, ਫਿਕਸਡ ਡਿਪਾਜ਼ਿਟ (ਐਫ.ਡੀ.) ਬਣਾਉਣ ਦੇ ਨਾਂ ‘ਤੇ ਕਈ ਦਸਤਖਤ ਕੀਤੇ ਹੋਏ ਚੈੱਕ ਵਿਚੋਲਿਆਂ ਰਾਹੀਂ ਬੈਂਕ ਅਧਿਕਾਰੀਆਂ ਨੂੰ ਸੌਂਪੇ ਸਨ। ਇਨ੍ਹਾਂ ਚੈੱਕਾਂ ਦੀ ਵਰਤੋਂ ਕਰਕੇ ਨਗਰ ਨਿਗਮ ਦੇ ਖਾਤੇ ਵਿੱਚੋਂ ਕਰੀਬ 79.46 ਕਰੋੜ ਰੁਪਏ ਕਢਵਾ ਲਏ ਗਏ, ਪਰ ਅਸਲ ਵਿੱਚ ਕੋਈ ਵੀ ਐਫ.ਡੀ. ਨਹੀਂ ਬਣਾਈ ਗਈ।
ਬੈਂਕ ਖਾਤੇ ਵਿੱਚੋਂ ਕਢਵਾਈ ਗਈ ਇਸ ਵੱਡੀ ਰਕਮ ਨੂੰ ਬੈਂਕ ਅਧਿਕਾਰੀਆਂ ਦੁਆਰਾ ਚਲਾਈਆਂ ਜਾ ਰਹੀਆਂ ਫਰਜ਼ੀ (ਸ਼ੈੱਲ) ਕੰਪਨੀਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਸੀ। ਸੀ.ਬੀ.ਆਈ. ਮੁਤਾਬਕ ਇਹ ਪੂਰਾ ਘੋਟਾਲਾ ਤਤਕਾਲੀ ਕਮਿਸ਼ਨਰ ਆਰ.ਕੇ. ਸਿੰਘ ਅਤੇ ਨਗਰ ਨਿਗਮ ਦੇ ਸੀਨੀਅਰ ਅਕਾਊਂਟੈਂਟ ਦੀ ਪੂਰੀ ਜਾਣਕਾਰੀ ਅਤੇ ਸਰਗਰਮ ਭੂਮਿਕਾ ਨਾਲ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਸੀਨੀਅਰ ਅਕਾਊਂਟੈਂਟ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਇਹ ਮਾਮਲਾ ਪਹਿਲਾਂ ਹਰਿਆਣਾ ਵਿਜੀਲੈਂਸ (ਐਂਟੀ ਕਰੱਪਸ਼ਨ ਬਿਊਰੋ) ਕੋਲ ਸੀ, ਪਰ ਘੋਟਾਲੇ ਦੇ ਵੱਡੇ ਪੱਧਰ ਨੂੰ ਦੇਖਦੇ ਹੋਏ, ਜਿਸ ਵਿੱਚ ਹਰਿਆਣਾ ਸਰਕਾਰ ਦੇ ਕਈ ਵਿਭਾਗਾਂ ਦੇ ਕਰੋੜਾਂ ਰੁਪਏ ਸ਼ਾਮਲ ਹਨ, ਇਸ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਗਈ ਸੀ।
Related
ਸਰਕਾਰੀ ਫੰਡਾਂ ਦੇ ਗਬਨ ਮਾਮਲੇ ‘ਚ ਪੰਚਕੂਲਾ ਨਗਰ ਨਿਗਮ ਦੇ ਤਤਕਾਲੀ ਕਮਿਸ਼ਨਰ ਆਰ.ਕੇ. ਸਿੰਘ ਗ੍ਰਿਫ਼ਤਾਰ

Share this:
Like this:
Related