ਤੇਲ ਦੀਆਂ ਕੀਮਤਾਂ ‘ਚ ਵੱਡਾ ਉਛਾਲ

ਹਫ਼ਤਾਵਾਰੀ ਛੁੱਟੀਆਂ ਤੋਂ ਬਾਅਦ ਜਦੋਂ ਸੋਮਵਾਰ ਨੂੰ ਕਾਰੋਬਾਰੀ ਬਾਜ਼ਾਰ ਦੁਬਾਰਾ ਖੁੱਲ੍ਹੇ, ਤਾਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤਿੰਨ ਫੀਸਦੀ ਤੋਂ ਵੀ ਵੱਧ ਦੀ ਭਾਰੀ ਤੇਜ਼ੀ ਦੇਖਣ ਨੂੰ ਮਿਲੀ। ਜੰਗਬੰਦੀ ਤੋਂ ਬਾਅਦ ਇਜ਼ਰਾਈਲ ‘ਤੇ ਇਰਾਨ ਵੱਲੋਂ ਕੀਤੇ ਗਏ ਪਹਿਲੇ ਹਮਲੇ ਨੇ ਗਲੋਬਲ ਮਾਰਕੀਟ ਵਿੱਚ ਇੱਕ ਵਾਰ ਫਿਰ ਚਿੰਤਾਵਾਂ ਵਧਾ ਦਿੱਤੀਆਂ ਹਨ, ਜਿਸ ਦਾ ਸਿੱਧਾ ਅਸਰ ਤੇਲ ਦੀਆਂ ਕੀਮਤਾਂ ‘ਤੇ ਪਿਆ ਹੈ।

ਸ਼ੁਰੂਆਤੀ ਕਾਰੋਬਾਰ ਦੌਰਾਨ ਹੀ ਅੰਤਰਰਾਸ਼ਟਰੀ ਪੱਧਰ ‘ਤੇ ਤੇਲ ਦੇ ਮੁੱਖ ਮਾਪਦੰਡ ‘ਬ੍ਰੈਂਟ ਕਰੂਡ’ ਦੀ ਕੀਮਤ 3.29 ਫੀਸਦੀ ਦੀ ਮਜ਼ਬੂਤੀ ਨਾਲ 96.15 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ। ਦੂਜੇ ਪਾਸੇ ਅਮਰੀਕੀ ਬਾਜ਼ਾਰ ਦੇ ਬੈਂਚਮਾਰਕ ‘ਵੈਸਟ ਟੈਕਸਾਸ ਇੰਟਰਮੀਡੀਏਟ’ (WTI) ਵਿੱਚ ਵੀ 3.25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਸਦੀ ਕੀਮਤ 93.48 ਡਾਲਰ ਪ੍ਰਤੀ ਬੈਰਲ ਹੋ ਗਈ।

ਅਪ੍ਰੈਲ ਮਹੀਨੇ ਵਿੱਚ ਹੋਏ ਜੰਗਬੰਦੀ ਦੇ ਸਮਝੌਤੇ ਤੋਂ ਬਾਅਦ ਐਨਰਜੀ ਮਾਰਕੀਟ ਵਿੱਚ ਲਗਾਤਾਰ ਵੱਡੇ ਉਤਾਰ-ਚੜ੍ਹਾਅ ਦੇਖੇ ਜਾ ਰਹੇ ਹਨ। ਪਿਛਲੇ ਇੱਕ ਹਫ਼ਤੇ ਤੋਂ ਕੀਮਤਾਂ 95 ਡਾਲਰ ਦੇ ਆਲੇ-ਦੁਆਲੇ ਘੁੰਮ ਰਹੀਆਂ ਹਨ। ਮਾਹਰਾਂ ਮੁਤਾਬਕ ਦੁਨੀਆ ਭਰ ਦੇ ਵੱਡੇ ਕਾਰੋਬਾਰੀ ਅਤੇ ਨਿਵੇਸ਼ਕ ਫਿਲਹਾਲ ਇਸ ਗੱਲ ਦਾ ਅੰਦਾਜ਼ਾ ਲਗਾਉਣ ਵਿੱਚ ਜੁਟੇ ਹੋਏ ਹਨ ਕਿ ਇਸ ਖੇਤਰੀ ਤਣਾਅ ਦਾ ਗਲੋਬਲ ਐਨਰਜੀ ਸਪਲਾਈ ਚੇਨ ‘ਤੇ ਲੰਮੇ ਸਮੇਂ ਲਈ ਕੀ ਅਸਰ ਪਵੇਗਾ।

ਪੱਛਮੀ ਬੰਗਾਲ 'ਚ ਲਾਗੂ ਹੋਵੇਗੀ 'ਆਯੂਸ਼ਮਾਨ ਭਾਰਤ ਯੋਜਨਾ', ਦੇਸ਼ ਦਾ 36ਵਾਂ ਰਾਜ ਬਣਨ ਜਾ ਰਿਹਾ ਬੰਗਾਲ
ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼