ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਚੱਲ ਰਿਹਾ ਹੈ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਲਈ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪਰ ਚੱਲਦੇ ਮੇਚ ਦੌਰਾਨ ਸੁਰੱਖਿਆ ਪ੍ਰਬੰਧਾਂ ਵਿੱਚ ਇੱਕ ਵੱਡੀ ਚੂਕ ਸਾਹਮਣੇ ਆਈ ਜਦੋਂ ਇੱਕ ਵਿਅਕਤੀ ਸਿਰਫ ਸਟੇਡੀਅਮ ਦੇ ਅੰਦਰ ਹੀ ਨਹੀਂ ਘੁਸਿਆ ਸਗੋਂ ਕ੍ਰਿਕਟ ਪਿੱਚ ‘ਤੇ ਪਹੁੰਚ ਗਿਆ ਅਤੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਵਿਰਾਟ ਕੋਹਲੀ ਨੂੰ ਜੱਫੀ ਪਾ ਲਈ। ਹਾਲਾਂਕਿ ਇਹ ਵਿਅਕਤੀ ਕੋਹਲੀ ਦਾ ਫ਼ੈਨ ਦੱਸਿਆ ਰਿਹਾ ਹੈ ਅਤੇ ਇਸਦੀ ਇਸ ਹਰਕਤ ਦੇ ਤੁਰੰਤ ਬਾਅਦ ਸੁਰੱਖਿਆ ਕਰਮੀਆਂ ਦੁਆਰਾ ਹਿਰਾਸਤ ਵਿੱਚ ਲੈ ਲਿਆ ਗਿਆ। ਮੈਚ ਦੇ 14ਵੇਂ ਓਵਰ ਦੇ ਦੌਰਾਨ ਇਹ ਪ੍ਰਸ਼ੰਸਕ ਮੈਦਾਨ ਵਿੱਚ ਦਾਖ਼ਲ ਹੋਇਆ। ਇਸ ਵਿਅਕਤੀ ਨੇ ‘ਫ੍ਰੀ ਫਲਸਤੀਨ’ ਲਿਖੀ ਹੋਈ ਟੀ-ਸ਼ਰਟ ਪਹਿਨੀ ਹੋਈ ਸੀ। ਫੈਨ ਨੂੰ ਤੁਰੰਤ ਮੈਦਾਨ ਤੋਂ ਹਟਾ ਦਿੱਤਾ ਗਿਆ ਅਤੇ ਮੈਚ ਬਿਨਾਂ ਕਿਸੇ ਦੇਰੀ ਦੇ ਮੁੜ ਸ਼ੁਰੂ ਕਰ ਦਿੱਤਾ ਗਿਆ।
You must be logged in to post a comment.
World cup Final ਮੈਚ ਦੌਰਾਨ ਸੁਰੱਖਿਆ ਵਿੱਚ ਭਾਰੀ ਚੂਕ
ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਚੱਲ ਰਿਹਾ ਹੈ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਲਈ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪਰ ਚੱਲਦੇ ਮੇਚ ਦੌਰਾਨ ਸੁਰੱਖਿਆ ਪ੍ਰਬੰਧਾਂ ਵਿੱਚ ਇੱਕ ਵੱਡੀ ਚੂਕ ਸਾਹਮਣੇ ਆਈ ਜਦੋਂ ਇੱਕ ਵਿਅਕਤੀ ਸਿਰਫ ਸਟੇਡੀਅਮ ਦੇ ਅੰਦਰ ਹੀ ਨਹੀਂ ਘੁਸਿਆ ਸਗੋਂ ਕ੍ਰਿਕਟ ਪਿੱਚ ‘ਤੇ ਪਹੁੰਚ ਗਿਆ ਅਤੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਵਿਰਾਟ ਕੋਹਲੀ ਨੂੰ ਜੱਫੀ ਪਾ ਲਈ। ਹਾਲਾਂਕਿ ਇਹ ਵਿਅਕਤੀ ਕੋਹਲੀ ਦਾ ਫ਼ੈਨ ਦੱਸਿਆ ਰਿਹਾ ਹੈ ਅਤੇ ਇਸਦੀ ਇਸ ਹਰਕਤ ਦੇ ਤੁਰੰਤ ਬਾਅਦ ਸੁਰੱਖਿਆ ਕਰਮੀਆਂ ਦੁਆਰਾ ਹਿਰਾਸਤ ਵਿੱਚ ਲੈ ਲਿਆ ਗਿਆ। ਮੈਚ ਦੇ 14ਵੇਂ ਓਵਰ ਦੇ ਦੌਰਾਨ ਇਹ ਪ੍ਰਸ਼ੰਸਕ ਮੈਦਾਨ ਵਿੱਚ ਦਾਖ਼ਲ ਹੋਇਆ। ਇਸ ਵਿਅਕਤੀ ਨੇ ‘ਫ੍ਰੀ ਫਲਸਤੀਨ’ ਲਿਖੀ ਹੋਈ ਟੀ-ਸ਼ਰਟ ਪਹਿਨੀ ਹੋਈ ਸੀ। ਫੈਨ ਨੂੰ ਤੁਰੰਤ ਮੈਦਾਨ ਤੋਂ ਹਟਾ ਦਿੱਤਾ ਗਿਆ ਅਤੇ ਮੈਚ ਬਿਨਾਂ ਕਿਸੇ ਦੇਰੀ ਦੇ ਮੁੜ ਸ਼ੁਰੂ ਕਰ ਦਿੱਤਾ ਗਿਆ।
Share this:
Like this:
Related