ਫ਼ਾਜ਼ਿਲਕਾ ਦੇ ਈਵੀਐੱਮ ਸਟ੍ਰੌਂਗ ਰੂਮ ਸੈਂਟਰ ਤੇ ਚੱਲੀ ਗੋਲੀ, ਸਬ ਇੰਸਪੈਕਟਰ ਦੀ ਮੌਤ
ਫ਼ਾਜ਼ਿਲਕਾ ਦੇ ਵਿੱਚ ਈਵੀਐੱਮ ਸਟ੍ਰੌਂਗ ਰੂਮ ਲਈ ਬਣਾਏ ਗਏ ਸੈਂਟਰ ਸਰਕਾਰੀ ਲੜਕਿਆਂ ਦੇ ਸਕੂਲ ਦੇ ਅੰਦਰ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੌਰਾਨ ਸਬ ਇੰਸਪੈਕਟਰ ਬਲਦੇਵ ਸਿੰਘ ਦੀ ਮੌਤ ਵੀ ਹੋਈ ਹੈ। ਖ਼ਦਸ਼ਾ ਇਹ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਸਟਰੌਂਗ ਰੂਮ ਦੀ ਗਾਰਦ ਦੇ ਇੰਚਾਰਜ ਵੱਜੋਂ ਤੈਨਾਤ ਸਬ-ਇੰਸਪੈਕਟਰ ਬਲਦੇਵ ਸਿੰਘ ਵੱਲੋਂ ਸਰਕਾਰੀ ਪਿਸਤੋਲ ਨਾਲ ਖ਼ੁਦ ਨੂੰ ਗੋਲੀ ਮਾਰੀ ਗਈ ਹੈ। ਹਾਲਾਂਕਿ ਜ਼ਖ਼ਮੀ ਪੁਲੀਸ ਅਧਿਕਾਰੀ ਨੂੰ ਜਦੋਂ ਸਰਕਾਰੀ ਹਸਪਤਾਲ ਐਂਬੂਲੈਂਸ ਦੇ ਜ਼ਰੀਏ ਲਿਜਾਇਆ ਜਾ ਰਿਹਾ ਸੀ ਤਾ ਰਸਤੇ ਵਿੱਚ ਉਸਦੀ ਮੌਤ ਹੋ ਗਈ। ਫਿਲਹਾਲ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਜ਼ਿਲ੍ਹੇ ਦਾ ਤਮਾਮ ਪੁਲੀਸ ਅਮਲਾ ਪੁੱਜਿਆ ਹੋਇਆ ਹੈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਈਵੀਐਮ ਪੂਰੀ ਤਰਾਂ ਨਾਲ ਸੁਰੱਖਿਅਤ ਹਨ।
Related
ਫਾਜ਼ਿਲਕਾ: ਈ. ਵੀ. ਐਮ. ਸਟਰੋਂਗ ਰੂਮ ਸੈਂਟਰ ਵਿੱਚ ਚੱਲੀ ਗੋਲੀ, ਸਬ-ਇੰਸਪੈਕਟਰ ਦੀ ਮੌਤ
ਫ਼ਾਜ਼ਿਲਕਾ ਦੇ ਈਵੀਐੱਮ ਸਟ੍ਰੌਂਗ ਰੂਮ ਸੈਂਟਰ ਤੇ ਚੱਲੀ ਗੋਲੀ, ਸਬ ਇੰਸਪੈਕਟਰ ਦੀ ਮੌਤ
ਫ਼ਾਜ਼ਿਲਕਾ ਦੇ ਵਿੱਚ ਈਵੀਐੱਮ ਸਟ੍ਰੌਂਗ ਰੂਮ ਲਈ ਬਣਾਏ ਗਏ ਸੈਂਟਰ ਸਰਕਾਰੀ ਲੜਕਿਆਂ ਦੇ ਸਕੂਲ ਦੇ ਅੰਦਰ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੌਰਾਨ ਸਬ ਇੰਸਪੈਕਟਰ ਬਲਦੇਵ ਸਿੰਘ ਦੀ ਮੌਤ ਵੀ ਹੋਈ ਹੈ। ਖ਼ਦਸ਼ਾ ਇਹ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਸਟਰੌਂਗ ਰੂਮ ਦੀ ਗਾਰਦ ਦੇ ਇੰਚਾਰਜ ਵੱਜੋਂ ਤੈਨਾਤ ਸਬ-ਇੰਸਪੈਕਟਰ ਬਲਦੇਵ ਸਿੰਘ ਵੱਲੋਂ ਸਰਕਾਰੀ ਪਿਸਤੋਲ ਨਾਲ ਖ਼ੁਦ ਨੂੰ ਗੋਲੀ ਮਾਰੀ ਗਈ ਹੈ। ਹਾਲਾਂਕਿ ਜ਼ਖ਼ਮੀ ਪੁਲੀਸ ਅਧਿਕਾਰੀ ਨੂੰ ਜਦੋਂ ਸਰਕਾਰੀ ਹਸਪਤਾਲ ਐਂਬੂਲੈਂਸ ਦੇ ਜ਼ਰੀਏ ਲਿਜਾਇਆ ਜਾ ਰਿਹਾ ਸੀ ਤਾ ਰਸਤੇ ਵਿੱਚ ਉਸਦੀ ਮੌਤ ਹੋ ਗਈ। ਫਿਲਹਾਲ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਜ਼ਿਲ੍ਹੇ ਦਾ ਤਮਾਮ ਪੁਲੀਸ ਅਮਲਾ ਪੁੱਜਿਆ ਹੋਇਆ ਹੈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਈਵੀਐਮ ਪੂਰੀ ਤਰਾਂ ਨਾਲ ਸੁਰੱਖਿਅਤ ਹਨ।
Share this:
Like this:
Related