ਨੇਪਾਲ ਨੇ ਸਿੱਖਾਂ ਵੱਲੋਂ ਭੇਜੀ ਮਦਦ ਲੈਣ ਤੋਂ ਕੀਤਾ ਇਨਕਾਰ

ਨੇਪਾਲ ਵਿੱਚ ਹੜ੍ਹਾਂ ਕਾਰਨ ਹਾਲਾਤ ਖਰਾਬ ਹਨ। ਪੰਜਾਬ (ਮੋਹਾਲੀ) ਦੀ ਸਿੱਖ ਸੰਸਥਾ Serve Humanity Serve God ਦੇ ਸੇਵਾਦਾਰ ਲੋਕਾਂ ਦੀ ਮਦਦ ਲਈ ਰਾਹਤ ਸਮੱਗਰੀ ਦੀਆਂ ਦੋ ਗੱਡੀਆਂ ਲੈ ਕੇ ਸੋਨੌਲੀ ਬਾਰਡਰ ਪਹੰਚੇ। ਪਰ ਨੇਪਾਲ ਪ੍ਰਸ਼ਾਸਨ / ਕਸਟਮ ਨੇ ਬਾਹਰੋਂ ਲਿਆਂਦੀ ਸਮੱਗਰੀ ਬਾਰਡਰ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਕਿਹਾ ਕਿ ਜੇਕਰ ਦਾਨ ਕਰਨਾ ਹੈ ਤਾਂ ਨੇਪਾਲ ਵਿੱਚੋਂ ਹੀ ਖਰੀਦ ਕੇ ਵੰਡੋ ਅਤੇ ਗੱਡੀਆਂ ਲੈ ਕੇ ਗਈ ਟੀਮ ਨੂੰ ਵਾਪਿਸ ਮੋੜ ਦਿੱਤਾ।

ਨੇਪਾਲ ਦੀ ਵਨ-ਡੋਰ ਪਾਲਸੀ ਤਹਿਤ ਪ੍ਰਾਈਵੇਟ ਰਾਹਤ ‘ਤੇ ਪਾਬੰਦੀ ਹੈ, ਜਦੋਂ ਕਿ ਸਰਕਾਰੀ ਮਦਦ ਸਵੀਕਾਰ ਹੋ ਰਹੀ ਹੈ।

ਪਬਲਿਕ ਪ੍ਰੀਖਿਆ ਸੋਧ ਬਿੱਲ ਪਾਸ ਕਰਨਾ ਮੋਦੀ ਸਰਕਾਰ ਦਾ ਇਤਿਹਾਸਕ ਕਦਮ:– ਸੰਦੀਪ ਅਗਰਵਾਲ
ਪੰਜਾਬ ਵਿੱਚ ਵੱਡਾ ਫੇਰਬਦਲ, 8 ਆਈ.ਪੀ.ਐੱਸ. (IPS) ਅਧਿਕਾਰੀਆਂ ਦੇ ਤਬਾਦਲੇ