ਮਲੋਟ ਦਾ ਭਾਜਪਾ ਆਗੂ ਸੀਬੀਆਈ ਨੇ ਕੀਤਾ ਗਿਰਫ਼ਤਾਰ

ਸੀਬੀਆਈ ਚੰਡੀਗੜ੍ਹ ਦੇ ਡੀਐੱਸਪੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਵੱਲੋਂ ਮਲੋਟ ਵਿੱਚ ਇੱਕ ਭਾਜਪਾ ਆਗੂ ਰਾਘਵ ਗੋਇਲ ਦੇ ਘਰ ਛਾਪਾ ਮਾਰੇ ਜਾਣ ਦੀ ਖ਼ਬਰ ਹੈ। ਸੂਤਰਾਂ ਅਨੁਸਾਰ, ਜਿਸ ਸਮੇਂ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਅਨੁਸਾਰ, ਸੀਬੀਆਈ ਨੇ ਇਹ ਛਾਪੇਮਾਰੀ ਚੰਡੀਗੜ੍ਹ ਦੇ ਸੀਬੀਆਈ ਪੁਲਿਸ ਸਟੇਸ਼ਨ ‘ਚ ਦਰਜ FIR ਨੰ. 12/26 ਮਿਤੀ 11.05.2026, PC Act ‘ਤੇ ਕੀਤੀ ਗਈ ਹੈ। ਸੀਬੀਆਈ ਟੀਮ ਰਿਹਾਇਸ਼ ‘ਤੇ ਪਹੁੰਚੀ ਅਤੇ ਇਮਾਰਤ ਦੀ ਤਲਾਸ਼ੀ ਸ਼ੁਰੂ ਕੀਤੀ। ਤਲਾਸ਼ੀ ਦੌਰਾਨ ਮਿਲੇ ਦਸਤਾਵੇਜ਼ਾਂ ਅਤੇ ਹੋਰ ਸਮੱਗਰੀ ਸੀਬੀਆਈ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਇਹ ਮਾਮਲਾ ਚੰਡੀਗੜ੍ਹ ਵਿੱਚ ਵਿਜ਼ੀਲੈਂਸ ਮੁੱਖ ਦਫ਼ਤਰ ‘ਤੇ ਦੇਰ ਰਾਤ ਹੋਈ ਸੀਬੀਆਈ ਰੇਡ ਨਾਲ ਜੁੜਿਆ ਹੋਇਆ ਹੈ।

ਵਿਜ਼ੀਲੈਂਸ ਦਫ਼ਤਰ ‘ਤੇ ਛਾਪੇ ਦੀ ਖ਼ਬਰ ਇਸ ਲਿੰਕ ‘ਤੇ ਪੜ੍ਹ ਸਕਦੇ ਹੋ 👇

ਭ੍ਰਿਸ਼ਟਾਚਾਰ ਰੋਕਣ ਵਾਲੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਸੀਬੀਆਈ ਨੇ ਚੁੱਕਿਆ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਭੋਜਨ ਪਰਖ ਪ੍ਰਯੋਗਸ਼ਾਲਾ ਦੀ ਹੋਈ ਸ਼ੁਰੂਆਤ