ਖਾਲਸਾ ਸਕੂਲ ਵਿੱਚ ਪ੍ਰਿੰਸੀਪਲ ਅਤੇ ਕਮੇਟੀ ਆਹਮੋ ਸਾਹਮਣੇ, ਹੋਇਆ ਹੰਗਾਮਾ

ਬਠਿੰਡਾ ਦੇ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਦੇ ਵਿੱਚ ਪ੍ਰਿੰਸੀਪਲ ਬਦਲਣ ਨੂੰ ਲੈ ਕੇ ਹੋਇਆ ਹੰਗਾਮਾ। ਇਹ ਸਕੂਲ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦਾ ਹੈ ਅਤੇ ਨਵੀਂ ਚੁਣੀ ਗਈ ਸਿੰਘ ਸਭਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਵਾਲੇ ਪ੍ਰਿੰਸੀਪਲ ਜਗਤਾਰ ਸਿੰਘ ਬਰਾੜ ਨੂੰ ਬਦਲ ਕੇ ਕਮੇਟੀ ਵੱਲੋਂ ਹੋਰ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਅਤੇ ਸਕੂਲ ਸਟਾਫ ਦਾ ਕਹਿਣਾ ਹੈ ਕਿ ਕਮੇਟੀ ਵੱਲੋਂ ਬਿਨਾਂ ਕਿਸੇ ਕਾਰਨ ਹੀ ਧੱਕਾ ਕੀਤਾ ਜਾ ਰਿਹਾ ਹੈ ਜਦੋਂ ਕਿ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਕਮੇਟੀ ਨੇ ਲੈਣਾ ਹੁੰਦਾ ਹੈ ਕਿ ਪ੍ਰਿੰਸੀਪਲ ਕੌਣ ਲਗਾਇਆ ਜਾਵੇਗਾ ਸਟਾਫ ਨੇ ਦੱਸਿਆ ਕਿ ਜਗਤਾਰ ਸਿੰਘ ਪਿਛਲੇ 25 ਸਾਲ ਤੋਂ ਇਸ ਸਕੂਲ ਦੇ ਵਿੱਚ ਬਤੌਰ ਪ੍ਰਿੰਸੀਪਲ ਕੰਮ ਕਰ ਰਿਹਾ ਹੈ।

Bikram majithia ਦੀ ਰਿਹਾਈ ਨਾਲ ਲੋਕਾਂ ਦਾ ਨਿਆਂ ਪ੍ਰਣਾਲੀ ’ਤੇ ਭਰੋਸਾ ਹੋਰ ਮਜਬੂਤ ਹੋਵੇਗਾ - ਐਡਵੋਕੇਟ ਹਰਜਿੰਦਰ ਸਿੰਘ ਧਾਮੀ
19ਵਾਂ ਵਿਰਾਸਤ ਮੇਲਾ 2026 ਜੈਪਾਲਗੜ੍ਹ ਵਿਖੇ 13 ਤੋਂ 15 ਫਰਵਰੀ ਤੱਕ