56 ਦਿਨਾਂ ਵਿੱਚ ਆਇਆ ਇੱਕ ਵੱਡਾ ਫੈਸਲਾ, ਸੁਣਾਈ ਮੌਤ ਦੀ ਸਜ਼ਾ

ਉੱਤਰ ਪ੍ਰਦੇਸ਼ ਦੇ ਕਾਲਿੰਜਰ ਥਾਣਾ ਖੇਤਰ ਦੇ ਇੱਕ ਪਿੰਡ ਦਾ ਮਾਮਲਾ ਹੈ, ਜਿੱਥੇ ਬੀਤੀ 25 ਜੁਲਾਈ ਨੂੰ ਅਮਿਤ ਰੈਕਵਾਰ ਨਾਮ ਦਾ ਇੱਕ ਵਿਅਕਤੀ ਆਪਣੇ ਗੁਆਂਢ ਵਿੱਚ ਰਹਿਣ ਵਾਲੀ ਇੱਕ 6 ਸਾਲਾ ਮਾਸੂਮ ਬੱਚੀ ਨੂੰ ਇਕੱਲੀ ਦੇਖ ਕੇ, ਉਸਨੂੰ ਘਰ ਦੇ ਬਾਹਰੋਂ ਵਰਗਲਾ ਕੇ ਆਪਣੇ ਘਰ ਲੈ ਗਿਆ ਅਤੇ ਉਸ ਨਾਲ ਜਬਰ ਜਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਾਅਦ ਵਿੱਚ ਪਰਿਵਾਰਕ ਮੈਂਬਰਾਂ ਦੇ ਸ਼ੱਕ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮਾਸੂਮ ਨੂੰ ਉਸ ਦੇ ਘਰੋਂ ਗੰਭੀਰ ਹਾਲਤ ਵਿੱਚ ਬਰਾਮਦ ਕਰਕੇ ਹਸਪਤਾਲ ਦਾਖ਼ਲ ਕਰਵਾਇਆ। ਉੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਕਾਨਪੁਰ ਰੈਫਰ ਕਰ ਦਿੱਤਾ ਗਿਆ, ਜਿੱਥੇ ਪੀੜਤਾ ਦਾ ਇਲਾਜ ਹਾਲੇ ਵੀ ਚੱਲ ਰਿਹਾ ਹੈ।

ਮੈਡੀਕਲ ਜਾਂਚ ਵਿੱਚ ਪੀੜਤਾ ਦੇ ਸਰੀਰ ‘ਤੇ 18 ਥਾਵਾਂ ‘ਤੇ ਗੰਭੀਰ ਸੱਟਾਂ ਮਿਲੀਆਂ ਸਨ ਅਤੇ ਉਸ ਦੀ ਖੱਬੀ ਬਾਂਹ ਵੀ ਟੁੱਟ ਗਈ ਸੀ। ਇਸ ਮਾਮਲੇ ਵਿੱਚ ਵਿਸ਼ੇਸ਼ ਜੱਜ ਪੋਕਸੋ (POCSO) ਪ੍ਰਦੀਪ ਕੁਮਾਰ ਮਿਸ਼ਰਾ ਦੀ ਅਦਾਲਤ ਨੇ ਇਸ ਨੂੰ ਸਭ ਤੋਂ ਦੁਰਲੱਭ ਅਪਰਾਧ ਮੰਨਦੇ ਹੋਏ ਮੁਲਜ਼ਮ ਅਮਿਤ ਰੈਕਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲ ਕਮਲ ਸਿੰਘ ਨੇ ਦੱਸਿਆ ਕਿ 12 ਨਵੰਬਰ ਨੂੰ ਇਸ ਮਾਮਲੇ ਵਿੱਚ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ ਅਤੇ ਇਸ ਵਿੱਚ ਕੁੱਲ 10 ਗਵਾਹ ਅਦਾਲਤ ਵਿੱਚ ਪੇਸ਼ ਕੀਤੇ ਗਏ ਸਨ। ਅਦਾਲਤ ਨੇ ਇਸ ਨੂੰ ਬਹੁਤ ਹੀ ਬੇਰਹਿਮ ਅਪਰਾਧ ਮੰਨਦੇ ਹੋਏ ਮਹਿਜ਼ 56 ਦਿਨਾਂ ਵਿੱਚ ਸਾਰੀ ਪ੍ਰਕਿਰਿਆ ਪੂਰੀ ਕਰਕੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।

ਸੋਨਮ ਬਾਜਵਾ ਘਿਰੀ ਵੱਡੇ ਵਿਵਾਦ ਵਿੱਚ
ਸੁਪਰੀਮ ਕੋਰਟ ਨੇ 'ਪੰਜਾਬ ਕੇਸਰੀ' ਦੇ ਪ੍ਰਿੰਟਿੰਗ ਪ੍ਰੈੱਸ ਨੂੰ ਮੁੜ ਚਾਲੂ ਕਰਨ ਦੇ ਦਿੱਤੇ ਹੁਕਮ