ਬਠਿੰਡਾ ਬੱਸ ਸਟੈਂਡ ਵਿੱਚੋਂ ਓਰਬਿਟ ਦਾ ਦਫਤਰ ਚੁਕਵਾਇਆ
ਟਰਾਂਸਪੋਰਟ ਮੰਤਰੀ ਬਣਦੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਡੇ ਐਕਸ਼ਨ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ। ਜਿੱਥੇ ਪਿਛਲੇ ਦੋ ਦਿਨਾਂ ਤੋਂ ਉਹ ਖੁਦ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਕੇ ਸਵਾਰੀਆਂ ਨੂੰ ਆਉਂਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਉੱਥੇ ਹੀ ਉਹਨਾਂ ਨੇ ਪੀਆਰਟੀਸੀ ਨੂੰ ਆਦੇਸ਼ ਜਾਰੀ ਕਰਕੇ ਬਠਿੰਡਾ ਬੱਸ ਸਟੈਂਡ ਵਿੱਚੋਂ ਓਰਬਿਟ ਬੱਸ ਕੰਪਨੀ ਦਾ ਦਫਤਰ ਬੰਦ ਕਰਵਾ ਦਿੱਤਾ ਹੈ। ਟਰਾਂਸਪੋਰਟ ਮੰਤਰੀ ਨੇ ਕਲ੍ਹ ਆਦੇਸ਼ ਜਾਰੀ ਕੀਤੇ ਸਨ ਕਿ ਬੱਸ ਅੱਡਿਆਂ ਵਿੱਚ ਕਿਸੇ ਵੀ ਕਿਸਮ ਦਾ ਨਾਜਾਇਜ ਕਬਜਾ ਨਹੀਂ ਰਹਿਣ ਦੇਣਾ ਜਿਸ ਤੋਂ ਬਾਅਦ ਪੀਆਰਟੀਸੀ ਅਧਿਕਾਰੀਆਂ ਨੇ ਰਾਤੋ ਰਾਤ ਕਾਰਵਾਈ ਕਰਦਿਆਂ ਬਾਦਲ ਪਰਿਵਾਰ ਦੀ ਬੱਸ ਕੰਪਨੀ ਦਾ ਦਫਤਰ ਬਠਿੰਡਾ ਦੇ ਬੱਸ ਸਟੈਂਡ ਵਿੱਚੋਂ ਚੁਕਵਾ ਦਿੱਤਾ ਹੈ। ਇਸ ਦੇ ਨਾਲ ਹੀ ਬਾਕੀ ਜੋ ਵੀ ਸਰਕਾਰੀ ਜਗਾਹ ਉੱਪਰ ਨਿੱਜੀ ਕਬਜੇ ਸਨ ਉਹਨਾਂ ਨੂੰ ਵੀ ਖਾਲੀ ਕਰਵਾਇਆ ਗਿਆ ਹੈ। ਵੜਿੰਗ ਨੇ ਕਿਹਾ ਹੈ ਕਿ ਪੂਰੇ ਪੰਜਾਬ ਦੇ ਬੱਸ ਅੱਡਿਆਂ ਵਿੱਚ ਕਾਰਵਾਈ ਕਰਦੇ ਹੋਏ ਨਜਾਇਜ ਕਬਜੇ ਵਾਲੇ ਸਥਾਨਾਂ ਨੂੰ ਖਾਲੀ ਕਰਵਾਇਆ ਜਾਵੇਗਾ।
You must be logged in to post a comment.
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ ਵੱਡੀ ਕਾਰਵਾਈ
ਬਠਿੰਡਾ ਬੱਸ ਸਟੈਂਡ ਵਿੱਚੋਂ ਓਰਬਿਟ ਦਾ ਦਫਤਰ ਚੁਕਵਾਇਆ
ਟਰਾਂਸਪੋਰਟ ਮੰਤਰੀ ਬਣਦੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਡੇ ਐਕਸ਼ਨ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ। ਜਿੱਥੇ ਪਿਛਲੇ ਦੋ ਦਿਨਾਂ ਤੋਂ ਉਹ ਖੁਦ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਕੇ ਸਵਾਰੀਆਂ ਨੂੰ ਆਉਂਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਉੱਥੇ ਹੀ ਉਹਨਾਂ ਨੇ ਪੀਆਰਟੀਸੀ ਨੂੰ ਆਦੇਸ਼ ਜਾਰੀ ਕਰਕੇ ਬਠਿੰਡਾ ਬੱਸ ਸਟੈਂਡ ਵਿੱਚੋਂ ਓਰਬਿਟ ਬੱਸ ਕੰਪਨੀ ਦਾ ਦਫਤਰ ਬੰਦ ਕਰਵਾ ਦਿੱਤਾ ਹੈ। ਟਰਾਂਸਪੋਰਟ ਮੰਤਰੀ ਨੇ ਕਲ੍ਹ ਆਦੇਸ਼ ਜਾਰੀ ਕੀਤੇ ਸਨ ਕਿ ਬੱਸ ਅੱਡਿਆਂ ਵਿੱਚ ਕਿਸੇ ਵੀ ਕਿਸਮ ਦਾ ਨਾਜਾਇਜ ਕਬਜਾ ਨਹੀਂ ਰਹਿਣ ਦੇਣਾ ਜਿਸ ਤੋਂ ਬਾਅਦ ਪੀਆਰਟੀਸੀ ਅਧਿਕਾਰੀਆਂ ਨੇ ਰਾਤੋ ਰਾਤ ਕਾਰਵਾਈ ਕਰਦਿਆਂ ਬਾਦਲ ਪਰਿਵਾਰ ਦੀ ਬੱਸ ਕੰਪਨੀ ਦਾ ਦਫਤਰ ਬਠਿੰਡਾ ਦੇ ਬੱਸ ਸਟੈਂਡ ਵਿੱਚੋਂ ਚੁਕਵਾ ਦਿੱਤਾ ਹੈ। ਇਸ ਦੇ ਨਾਲ ਹੀ ਬਾਕੀ ਜੋ ਵੀ ਸਰਕਾਰੀ ਜਗਾਹ ਉੱਪਰ ਨਿੱਜੀ ਕਬਜੇ ਸਨ ਉਹਨਾਂ ਨੂੰ ਵੀ ਖਾਲੀ ਕਰਵਾਇਆ ਗਿਆ ਹੈ। ਵੜਿੰਗ ਨੇ ਕਿਹਾ ਹੈ ਕਿ ਪੂਰੇ ਪੰਜਾਬ ਦੇ ਬੱਸ ਅੱਡਿਆਂ ਵਿੱਚ ਕਾਰਵਾਈ ਕਰਦੇ ਹੋਏ ਨਜਾਇਜ ਕਬਜੇ ਵਾਲੇ ਸਥਾਨਾਂ ਨੂੰ ਖਾਲੀ ਕਰਵਾਇਆ ਜਾਵੇਗਾ।
Share this:
Like this:
Related